ਬਰਗਾੜੀ, 2 ਮਾਰਚ (ਲਖਵਿੰਦਰ ਸ਼ਰਮਾ)-ਬਾਬਾ ਫ਼ਰੀਦ ਗੁਰੂਕੁਲ ਗਰੁੱਪ ਆਫ ਕਾਲਜਿਜ ਢਿਲਵਾਂ ਕਲਾਂ (ਕੋਟਕਪੂਰਾ) ਵਿਖੇ ਬਾਬਾ ਫ਼ਰੀਦ ਐਜੂਕੇਸ਼ਨਲ ਸੁਸਾਇਟੀ ਦੇ ਸਵ. ਚੇਅਰਮੈਨ ਬਲਕਾਰ ਸਿੰਘ ਢਿੱਲੋਂ ਦੀ ਸਾਲਾਨਾ ਬਰਸੀ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਰਾਗੀ ਸਿੰਘਾਂ ਨੇ ਰਸ ਭਿੰਨਾਂ ਕੀਰਤਨ ਕੀਤਾ | ਭੋਗਾਂ ਉਪਰੰਤ ਬੁਲਾਰਿਆਂ ਨੇ ਸਵ. ਬਲਕਾਰ ਸਿੰਘ ਢਿੱਲੋਂ ਦੇ ਸੁਪਨਿਆਂ ਨੂੰ ਯਾਦ ਕਰਦਿਆਂ ਕਿਹਾ ਕਿ ਬਲਕਾਰ ਸਿੰਘ ਦਾ ਸੁਪਨਾ ਸੀ ਕਿ ਇਸ ਇਲਾਕੇ ਦੇ ਬੱਚਿਆਂ ਨੂੰ ਸਸਤੀ ਤੇ ਵਧੀਆ ਸਿੱਖਿਆ ਮੁਹੱਈਆ ਕਰਵਾਈ ਜਾਵੇ | ਇਹ ਸੁਸਾਇਟੀ ਬਹੁਤ ਲੰਮੇਂ ਸਮੇਂ ਤੋਂ ਇਹ ਕਾਰਜ ਕਰ ਰਹੀ ਹੈ | ਹੁਣ ਇਸ ਸੰਸਥਾ 'ਚ ਵਿਜ਼ਡਮ ਕੋਟਾ ਕਲਾਸਿਸ ਵੀ ਸ਼ੁਰੂ ਕੀਤੀਆਂ ਗਈਆਂ ਹਨ ਤਾਂ ਕਿ ਇਸ ਇਲਾਕੇ ਦੇ ਬੱਚੇ ਵਧੀਆ ਕੋਰਸ ਕਰਕੇ ਆਪਣੀ ਜਿੰਦਗੀ ਵਿਚ ਕਾਮਯਾਬ ਹੋ ਸਕਣ | ਇਸ ਮੌਕੇ ਸਮਾਜ ਸੇਵੀ, ਬੁੱਧੀਜੀਵੀਆਂ ਆਦਿ ਨੂੰ ਸਨਮਾਨਿਤ ਕੀਤਾ ਗਿਆ | ਸੰਸਥਾ ਦੇ ਚੇਅਰਮੈਨ ਡਾ. ਮਨਜੀਤ ਸਿੰਘ ਢਿੱਲੋਂ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤੀ | ਇਸ ਮੌਕੇ ਸਪੀਕਰ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ, ਸੰਤ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ, ਮੈਨੇਜਿੰਗ ਡਾਇਰੈਕਟਰ ਡਾ. ਪ੍ਰੀਤਮ ਸਿੰਘ ਛੋਕਰ, ਐਗਜੀਕਿਉਟਿਵ ਡਾਇਰੈਕਟਰ ਹਰਪ੍ਰੀਤ ਸਿੰਘ ਢਿੱਲੋਂ, ਡਾਇਰੈਕਟਰ ਵਿਜਡਮ ਕੋਟਾ ਕਲਾਸਿਸ ਵਿਨੋਦ ਵਰਮਾ ਆਦਿ ਹਾਜ਼ਰ ਸਨ |