30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਅਫ਼ਗਾਨ ਸਰਹੱਦ ਨਾਲ ਲਗਦੇ ਜ਼ਿਲਿ੍ਹਆਂ 'ਚ 50 ਤੋਂ ਵੱਧ ਸਕੂਲ ਬੰਦ <br/>

Ad Position 21
No active advertisement
ਅਜੀਤ ਡੈਸਕ 03-03-2026

ਅੰਮਿ੍ਤਸਰ, 2 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਮੋਹਮੰਦ ਜ਼ਿਲ੍ਹੇ ਦੀ ਘਲਨਈ ਤਹਿਸੀਲ 'ਚ ਇਕ ਮਨੁੱਖ ਰਹਿਤ ਹਵਾਈ ਵਾਹਨ ਕਵਾਡਕਾਪਟਰ ਦੇ ਗਵਰਨਰ ਮਾਡਲ ਹਾਈ ਸਕੂਲ ਦੀ ਇਮਾਰਤ ਨਾਲ ਟਕਰਾਉਣ ਤੋਂ ਬਾਅਦ ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਜ਼ਿਲਿ੍ਹਆਂ 'ਚ 50 ਤੋਂ ਵੱਧ ਵਿੱਦਿਅਕ ਸੰਸਥਾਵਾਂ ਨੂੰ ਬੰਦ ਕਰ ਦਿੱਤਾ ਗਿਆ | ਇਹ ਸਕੂਲ ਘਲਨਈ ਹੈੱਡਕੁਆਰਟਰ ਕੰਪਲੈਕਸ ਦੇ ਅੰਦਰ ਮੌਜੂਦ ਹੈ | ਘਟਨਾ ਦੇ ਤੁਰੰਤ ਬਾਅਦ ਕੰਪਾਊਾਡ ਅਤੇ ਆਲੇ-ਦੁਆਲੇ ਦੇ ਖੇਤਰ 'ਚ ਸੁਰੱਖਿਆ ਨੂੰ ਸਖ਼ਤ ਕਰ ਦਿੱਤਾ ਗਿਆ ਅਤੇ ਘੇਰਾਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਮੋਹਮੰਦ ਦੇ ਡਿਪਟੀ ਕਮਿਸ਼ਨਰ ਯਾਸੀਰ ਹਸਨ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸੁਰੱਖਿਆ ਬਲਾਂ ਨੇ ਕਵਾਡਕਾਪਟਰ ਦੇ ਤਬਾਹ ਹੋਣ ਤੋਂ ਬਾਅਦ ਸਕੂਲ ਦੇ ਵਰਾਂਡੇ ਵਿਚ ਉਸ ਦੇ ਖਿੱਲਰੇ ਹਿੱਸਿਆਂ ਨੂੰ ਇਕੱਠਾ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਇਸ ਘਟਨਾ ਨਾਲ ਕੋਈ ਜਾਨੀ ਜਾਂ ਮਹੱਤਵਪੂਰਨ ਢਾਂਚਾਗਤ ਨੁਕਸਾਨ ਨਹੀਂ ਹੋਇਆ |

Ad Position 22
No active advertisement
ਪਿਛਲੀ ਖ਼ਬਰ ਬਾਬਾ ਫ਼ਰੀਦ ਗੁਰੂਕੁਲ ਗਰੁੱਪ ਆਫ਼ ਕਾਲਜਿਜ਼ ਵਿਖੇ ਧਾਰਮਿਕ ਸਮਾਗਮ ਅਗਲੀ ਖ਼ਬਰ ਪੰਜਾਬ ਨੂੰ ਮੁੜ ਪੁਲਿਸ ਰਾਜ ਬਣਨ ਤੋਂ ਰੋਕਣ ਲਈ ਸਿੱਖ ਕੌਮ ਇੱਕਜੁੱਟ ਹੋਵੇ-ਜਗਤਾਰ ਸਿੰਘ ਤਾਰਾ
Ad Position 24