30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਪੰਜਾਬ ਨੂੰ ਮੁੜ ਪੁਲਿਸ ਰਾਜ ਬਣਨ ਤੋਂ ਰੋਕਣ ਲਈ ਸਿੱਖ ਕੌਮ ਇੱਕਜੁੱਟ ਹੋਵੇ-ਜਗਤਾਰ ਸਿੰਘ ਤਾਰਾ

Ad Position 21
No active advertisement
ਅਜੀਤ ਡੈਸਕ 03-03-2026

ਬਠਿੰਡਾ, 2 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਕਤਲ ਮਾਮਲੇ 'ਚ ਬੁੜੈਲ ਜੇਲ੍ਹ 'ਚ ਬੰਦ ਸਿੱਖ ਆਗੂ ਜਗਤਾਰ ਸਿੰਘ ਤਾਰਾ ਨੇ ਪੰਜਾਬ 'ਚ ਦਿਨੋਂ-ਦਿਨ ਵੱਧ ਰਹੇ ਪੁਲਿਸ ਮੁਕਾਬਲਿਆਂ 'ਤੇ ਚਿੰਤਾਂ ਪ੍ਰਗਟ ਕਰਦਿਆਂ ਪੰਜਾਬ ਨੂੰ ਮੁੜ ਪੁਲਿਸ ਰਾਜ ਬਣਨ ਤੋਂ ਰੋਕਣ ਲਈ ਸਿੱਖ ਕੌਮ ਨੂੰ ਇੱਕਜੁੱਟ ਹੋਣ ਦਾ ਸੱਦਾ ਦਿੱਤਾ | ਭਾਈ ਤਾਰਾ ਨੇ ਇਹ ਸੁਨੇਹਾ ਆਪਣੇ ਵਕੀਲ ਅਤੇ 'ਅਕਾਲੀ ਦਲ ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁੱਖ ਬੁਲਾਰੇ ਇਮਾਨ ਸਿੰਘ ਖਾਰਾ ਦੇ ਰਾਹੀਂ ਭੇਜਿਆ ਹੈ | ਉਨ੍ਹਾਂ ਕਿਹਾ ਹੈ ਕਿ ਜਿਵੇਂ 1980 ਤੇ 1990 ਦੇ ਦਹਾਕੇ ਵਿਚ ਨੌਜਵਾਨਾਂ ਦੇ ਫ਼ਰਜ਼ੀ ਪੁਲਿਸ ਮੁਕਾਬਲੇ ਬਣਾ ਕੇ ਉਨ੍ਹਾਂ ਨੂੰ ਮਾਰਿਆ ਜਾਂਦਾ ਸੀ ਤੇ ਅੱਜ ਫ਼ਰਜ਼ੀ ਮੁਕਾਬਲੇ ਕਰਕੇ ਉਸੇ ਤਰ੍ਹਾਂ ਦੀ ਹੌਲੀ-ਹੌਲੀ ਪਿਰਤ ਪਾਈ ਜਾ ਰਹੀ ਹੈ | ਜਗਤਾਰ ਸਿੰਘ ਤਾਰਾ ਨੇ ਕਿਹਾ ਕਿ ਮੈਂ ਇਨ੍ਹਾਂ ਝੂਠੇ ਪੁਲਿਸ ਮੁਕਾਬਲਿਆਂ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦਾ ਹਾਂ ਅਤੇ ਸਿੱਖ ਕੌਮ ਨੂੰ ਸੁਨੇਹਾ ਦਿੰਦਾ ਹਾਂ ਕਿ ਪੁਲਿਸ ਦੇ ਇਨ੍ਹਾਂ ਵਿਤਾਰਿਆਂ ਦੇ ਉਲਟ ਇੱਕ ਹੋ ਕੇ ਆਵਾਜ਼ ਚੁੱਕੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਅਫ਼ਗਾਨ ਸਰਹੱਦ ਨਾਲ ਲਗਦੇ ਜ਼ਿਲਿ੍ਹਆਂ 'ਚ 50 ਤੋਂ ਵੱਧ ਸਕੂਲ ਬੰਦ <br/> ਅਗਲੀ ਖ਼ਬਰ -ਕਰਨਲ ਬਾਠ ਕੁੱਟਮਾਰ ਮਾਮਲਾ- ਸੀ. ਬੀ. ਆਈ. ਅਦਾਲਤ ਵਲੋਂ ਪੁਲਿਸ ਵਾਲਿਆਂ ਦੇ ਪਾਸਪੋਰਟ ਤੇ ਸ਼ਨਾਖ਼ਤੀ ਕਾਰਡ ਜਮ੍ਹਾਂ ਕ...
Ad Position 24