30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਜੈਤੋ 'ਚ ਸੜਕਾਂ ਤੇ ਫੁੱਟਪਾਥਾਂ 'ਤੇ ਨਾਜਾਇਜ਼ ਕਬਜ਼ੇ ਕਾਰਨ ਲੋਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 03-03-2026
ਜੈਤੋ, 2 ਮਾਰਚ (ਗੁਰਮੀਤਪਾਲ ਰੋੜੀਕਪੂਰਾ)-ਜੈਤੋ ਸ਼ਹਿਰ 'ਚ ਸੜਕਾਂ, ਦੁਕਾਨਾਂ ਤੇ ਘਰਾਂ ਦੇ ਅੱਗੇ ਬਣਾਏ ਗਏ ਥੜਿ੍ਹਆਂ ਨਾਲ ਨਾਜਾਇਜ਼ ਕਬਜ਼ਿਆਂ ਨੇ ਪੂਰੀ ਤਰ੍ਹਾਂ ਜ਼ੋਰ ਫ਼ੜ੍ਹ ਲਿਆ ਹੈ | ਸ਼ਹਿਰ ਦੀਆਂ ਮੁੱਖ ਸੜਕਾਂ ਦੇ ਨਾਲ-ਨਾਲ ਅੰਦਰੂਨੀ ਗਲੀਆਂ 'ਚ ਵੀ ਫੁੱਟਪਾਥਾਂ 'ਤੇ ਕਬਜ਼ੇ ਕਰਕੇ ਇਮਾਰਤਾਂ ਉਸਾਰੀਆਂ ਜਾ ਰਹੀਆਂ ਹਨ | ਸ਼ਹਿਰ ਵਾਸੀ ਦੱਸਦੇ ਹਨ ਕਿ ਪਹਿਲਾਂ ਗਲੀਆਂ 'ਚ ਘਰਾਂ ਦੇ ਮੂਹਰੇ ਥੜ੍ਹੇ ਬਣਾਏ ਗਏ, ਫਿਰ ਗਰਿੱਲਾਂ ਲਗਾ ਕੇ ਸਰਕਾਰੀ ਜ਼ਮੀਨ 'ਤੇ ਕਬਜ਼ੇ ਕੀਤੇ ਗਏ | ਹੁਣ ਦੇਖਾ-ਦੇਖੀ ਇਹ ਕਬਜ਼ੇ ਪੱਕੀਆਂ ਉਸਾਰੀਆਂ 'ਚ ਤਬਦੀਲ ਹੋ ਰਹੇ ਹਨ, ਜਿਸ ਕਾਰਨ ਇਹ ਰੁਝਾਨ ਦਿਨੋਂ-ਦਿਨ ਵਧਦਾ ਜਾ ਰਿਹਾ ਹੈ | ਇਹ ਹਾਲਾਤ ਨਗਰ ਕੌਂਸਲ ਅਧਿਕਾਰੀਆਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਵੱਡੀ ਲਾਪ੍ਰਵਾਹੀ ਦੀ ਸਪੱਸ਼ਟ ਝਲਕ ਪੇਸ਼ ਕਰਦੇ ਹਨ | ਫੁੱਟਪਾਥਾਂ 'ਤੇ ਕਬਜ਼ਿਆਂ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਤੇ ਆਮ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦੁਕਾਨਦਾਰਾਂ ਤੇ ਘਰ ਮਾਲਕਾਂ ਵਲੋਂ ਆਪਣੀ ਸੁਵਿਧਾ ਲਈ ਸਰਕਾਰੀ ਜ਼ਮੀਨ 'ਤੇ ਪੱਕੇ ਰੈਂਪ ਤੇ ਹੋਰ ਅਸਥਾਈ ਨਿਰਮਾਣ ਕਰ ਲਏ ਗਏ ਹਨ, ਜਿਸ ਨਾਲ ਪੈਦਲ ਚੱਲਣ ਵਾਲਿਆਂ ਨੂੰ ਸੜਕਾਂ 'ਤੇ ਉਤਰ ਕੇ ਚੱਲਣਾ ਪੈਂਦਾ ਹੈ | ਜਿਸ ਨਾਲ ਹਾਦਸਿਆਂ ਦਾ ਖ਼ਤਰਾ ਹਰ ਵੇਲੇ ਬਣਿਆ ਰਹਿੰਦਾ ਹੈ, ਖ਼ਾਸ ਕਰਕੇ ਸਕੂਲੀ ਬੱਚਿਆਂ, ਬਜ਼ੁਰਗਾਂ ਤੇ ਮਹਿਲਾਵਾਂ ਲਈ | ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਇਸ ਗੰਭੀਰ ਸਮੱਸਿਆ ਲਈ ਨਗਰ ਕੌਂਸਲ ਦੇ ਸਬੰਧਿਤ ਅਧਿਕਾਰੀਆਂ ਦੀ ਅਣਗਹਿਲੀ ਹੀ ਮੁੱਖ ਕਾਰਨ ਹੈ, ਜੋ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਣ ਦੀ ਬਜਾਏ ਲਿਹਾਜ਼ ਨਿਭਾਉਂਦੇ ਨਜ਼ਰ ਆ ਰਹੇ ਹਨ | ਲੋਕਾਂ ਵਲੋਂ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਨਾ ਤਾਂ ਕਬਜ਼ੇ ਹਟਾਏ ਜਾ ਰਹੇ ਹਨ ਤੇ ਨਾ ਹੀ ਨਿਯਮ ਤੋੜਨ ਵਾਲਿਆਂ ਖ਼ਿਲਾਫ਼ ਕੋਈ ਢੁੱਕਵੀਂ ਕਾਰਵਾਈ ਕੀਤੀ ਜਾ ਰਹੀ ਹੈ | ਕਈ ਵਾਰ ਅਧਿਕਾਰੀਆਂ ਦੀ ਬੇ-ਧਿਆਨੀ ਕਾਰਨ ਅਜਿਹੇ ਮਸਲੇ ਗੁਆਂਢੀ ਵਿਵਾਦਾਂ ਦਾ ਰੂਪ ਵੀ ਧਾਰ ਲੈਂਦੇ ਹਨ |
Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬ ਫ਼ਰੀਦਕੋਟ ਦੀ ਕਾਰਜਕਾਰਨੀ ਕਮੇਟੀ ਦੀ ਚੋਣ ਅਗਲੀ ਖ਼ਬਰ ਬਾਬਾ ਫ਼ਰੀਦ ਗੁਰੂਕੁਲ ਗਰੁੱਪ ਆਫ਼ ਕਾਲਜਿਜ਼ ਵਿਖੇ ਧਾਰਮਿਕ ਸਮਾਗਮ
Ad Position 24