03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਡੀ. ਏ .ਵੀ. ਕਾਲਜ ਦੇ ਵਲੰਟੀਅਰਾਂ ਦੀ ਰਾਜ ਪੱਧਰੀ ਹਾਈਕਿੰਗ ਕੈਂਪ ਲਈ ਚੋਣ

Ad Position 21
No active advertisement
ਅਜੀਤ ਡੈਸਕ 04-03-2026
ਗਿੱਦੜਬਾਹਾ, 3 ਮਾਰਚ (ਸ਼ਿਵਰਾਜ ਸਿੰਘ ਬਰਾੜ)-ਐੱਮ.ਐੱਮ.ਡੀ. ਡੀ.ਏ.ਵੀ. ਕਾਲਜ ਗਿੱਦੜਬਾਹਾ ਦੇ ਪਿ੍ੰਸੀਪਲ ਰਾਜੇਸ਼ ਕੁਮਾਰ ਮਹਾਜਨ ਦੀ ਅਗਵਾਈ ਤੇ ਪ੍ਰੋਫ਼ੈਸਰ ਅੰਜਲੀ ਤੇ ਜਸਵਿੰਦਰ ਬਾਘਲਾ ਦੀ ਦੇਖ-ਰੇਖ ਹੇਠ ਚੱਲ ਰਹੇ ਐੱਨ.ਐੱਸ.ਐੱਸ. ਕੈਂਪ ਦੌਰਾਨ ਕਾਲਜ ਦੇ ਵਲੰਟੀਅਰਾਂ ਦੀ ਰਾਜ ਪੱਧਰੀ ਹੋਣ ਜਾ ਰਹੇ ਹਾਈਕਿੰਗ ਕੈਂਪ 'ਚ ਚੋਣ ਹੋਈ | ਇਹ ਜਾਣਕਾਰੀ ਦਿੰਦਿਆਂ ਜਸਵਿੰਦਰ ਬਾਘਲਾ ਨੇ ਦੱਸਿਆ ਕਿ ਕਾਲਜ 'ਚ ਐੱਨ.ਐੱਸ.ਐੱਸ. ਯੂਨਿਟ 'ਚੋਂ ਹੋਣਹਾਰ ਵਲੰਟੀਅਰ ਸਾਜਨਪ੍ਰੀਤ, ਰਾਜਦੀਪ ਸਿੰਘ, ਅਕਾਸ਼ਦੀਪ ਸਿੰਘ, ਮਨਜੀਤ ਸਿੰਘ, ਅਮਨ ਕੁਮਾਰ, ਕਿ੍ਸ਼ਨ ਤੇ ਅਕਸ਼ੇ ਕੁਮਾਰ ਦੀ ਰਾਜ ਪੱਧਰੀ ਹੋਣ ਜਾ ਰਹੇ ਹਾਈਕਿੰਗ ਕੈਂਪ ਲਈ ਚੋਣ ਹੋ ਗਈ ਹੈ | ਇਸ ਲਈ ਇਹ ਕਾਲਜ ਲਈ ਮਾਣ ਵਾਲੀ ਗੱਲ ਹੈ | ਉਨ੍ਹਾਂ ਦੱਸਿਆ ਕਿ ਇਹ ਕੈਂਪ ਮੋਹਾਲੀ ਵਿਖੇ 5 ਤੋਂ 9 ਮਾਰਚ ਤੱਕ ਚੱਲੇਗਾ | ਕੈਂਪ ਲਈ ਚੁਣੇ ਗਏ ਵਲੰਟੀਅਰਾਂ ਨੂੰ ਕਾਲਾਜ ਦੇ ਪਿ੍ੰਸੀਪਲ ਤੇ ਸਮੂਹ ਸਟਾਫ਼ ਵਲੋਂ ਵਧਾਈ ਦਿੱਤੀ ਗਈ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਮਿਸ਼ਨ ਸਮਾਜ ਸੇਵੀ ਸੰਸਥਾ ਦੀ ਮੀਟਿੰਗ ਅਗਲੀ ਖ਼ਬਰ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਵਲੋਂ ਗੇਟ ਰੈਲੀ
Ad Position 24
No active advertisement