ਸ੍ਰੀ ਮੁਕਤਸਰ ਸਾਹਿਬ, 9 ਮਾਰਚ (ਹਰਮਹਿੰਦਰ ਪਾਲ)-ਕੁੱਟਮਾਰ ਕਰਕੇ ਨਗਦੀ ਖੋਹਣ ਦੇ ਮਾਮਲੇ 'ਚ ਥਾਣਾ ਲੱਖੇਵਾਲੀ ਪੁਲਿਸ ਨੇ ਦੋ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਦੀ ਗਿ੍ਫ਼ਤਾਰੀ ਬਾਕੀ ਹੈ | ਇਸ ਸੰਬੰਧੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਗੁਰਸ਼ੇਰ ਸਿੰਘ ਉਰਫ਼ ਸ਼ੇਰੂ ਵਾਸੀ ਚੱਕ ਸ਼ੇਰੇਵਾਲਾ ਨੇ ਦੱਸਿਆ ਕਿ ਬੀਤੇ ਦਿਨੀਂ ਦੁਪਹਿਰ ਕਰੀਬ 2 ਵਜੇ ਉਹ ਆਪਣੇ ਦੋਸਤ ਨਾਲ ਪਿੰਡ ਦੇ ਬੱਸ ਸਟੈਂਡ 'ਤੇ ਖੜ੍ਹਾ ਸੀ | ਜਦ ਉਸ ਨੇ ਆਪਣਾ ਮੋਟਰਸਾਇਕਲ ਸਟਾਰਟ ਕੀਤਾ ਤਾਂ ਉਸ ਦਾ ਦੋਸਤ ਉੱਥੋਂ ਚਲਾ ਗਿਆ ਤਾਂ ਉੱਥੇ ਗੁਰਪ੍ਰੀਤ ਸਿੰਘ ਉਰਫ਼ ਸੰਨੀ ਅਤੇ ਗੁਰਪ੍ਰੀਤ ਸਿੰਘ ਵਾਸੀ ਪੰਨੀਵਾਲਾ ਫੱਤਾ ਜੋ ਉਨ੍ਹਾਂ ਦੇ ਪਿੰਡ ਪੇਪਰ ਦੇਣ ਲਈ ਆਏ ਸੀ, ਬੱਸ ਸਟੈਂਡ 'ਤੇ ਖੜੇ੍ਹ ਸੀ, ਜਿਨ੍ਹਾਂ ਨੇ ਉਸ ਨੂੰ ਆਵਾਜ਼ ਮਾਰ ਕੇ ਰੋਕ ਲਿਆ ਤੇ ਉਸ ਦੀ ਕੁੱਟਮਾਰ ਕੀਤੀ ਤੇ ਫ਼ੋਨ ਖੋਹਣ ਦੀ ਕੋਸ਼ਿਸ਼ ਕੀਤੀ, ਪਰ ਫ਼ੋਨ ਨਹੀਂ ਨਿਕਲਿਆ, ਜਿਨ੍ਹਾਂ ਨੇ ਉਸ ਦੀ ਜੇਬ 'ਚੋਂ 50 ਹਜ਼ਾਰ ਰੁਪਏ ਜੋ ਉਸ ਨੇ ਆਪਣੀ ਭੈਣ ਤੋਂ ਫ਼ੜ੍ਹੇ ਸਨ, ਕੱਢ ਲਏ | ਪੁਲਿਸ ਨੇ ਗੁਰਪ੍ਰੀਤ ਸਿੰਘ ਉਰਫ਼ ਸੰਨੀ ਤੇ ਗੁਰਪ੍ਰੀਤ ਸਿੰਘ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ | ਦੋਵਾਂ ਦੀ ਗਿ੍ਫ਼ਤਾਰੀ ਬਾਕੀ ਹੈ |