06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਕ੍ਰਿਸ਼ਨਾਵੰਤੀ ਸੇਵਾ ਸੁਸਾਇਟੀ ਨੇ ਸਾਹਿਤਕ ਸਾਂਝ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 10-03-2026
ਫ਼ਰੀਦਕੋਟ, 9 ਮਾਰਚ (ਜਸਵੰਤ ਸਿੰਘ ਪੁਰਬਾ)-ਕਿ੍ਸ਼ਨਾ ਵੰਤੀ ਸੇਵਾ ਸੁਸਾਇਟੀ ਫ਼ਰੀਦਕੋਟ ਵਲੋਂ ਸਾਹਿਤਕ-ਸਾਂਝ ਪ੍ਰੋਗਰਾਮ ਕਰਵਾਇਆ ਗਿਆ | ਜਿਸ ਵਿਚ ਪ੍ਰਸਿੱਧ ਕਵੀ, ਲੇਖਕ ਤੇ ਚਿੰਤਕ ਡਾ. ਦਵਿੰਦਰ ਸੈਫ਼ੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਸਮਾਗਮ ਦੇ ਮੁੱਖ ਮਹਿਮਾਨ ਅਮਨਦੀਪ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਫ਼ਰੀਦਕੋਟ ਸਨ | ਜਦਕਿ ਪ੍ਰਧਾਨਗੀ ਐਸ.ਐਮ.ਡੀ. ਵਿੱਦਿਅਕ ਸੰਸਥਾਵਾਂ ਦੇ ਚੇਅਰਮੈਨ ਰਾਜ ਕੁਮਾਰ ਥਾਪਰ ਨੇ ਕੀਤੀ | ਸੁਸਾਇਟੀ ਵਲੋ ਪ੍ਰੋਜੈਕਟ ਦੇ ਕੋ-ਚੇਅਰਮੈਨ ਭੁਪਿੰਦਰ ਸਿੰਘ ਛੀਨਾ ਨੇ ਸਭਨਾਂ ਨੂੰ 'ਜੀ ਆਇਆਂ' ਕਿਹਾ | ਪ੍ਰਧਾਨ ਪਿ੍ੰ. ਸੁਰੇਸ਼ ਅਰੋੜਾ ਨੇ ਸੁਸਾਇਟੀ ਦੀਆਂ ਗਤੀਵਿਧੀਆਂ 'ਤੇ ਵਿਸਥਾਰ ਨਾਲ ਚਾਨਣਾ ਪਾਇਆ | ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ ਆਮ ਜਨਤਾ ਦੀ ਸਹੂਲਤ ਲਈ ਸ਼ਹੀਦ ਭਗਤ ਸਿੰਘ ਮੈਮੋਰੀਅਲ ਓਪਨ ਲਾਇਬ੍ਰੇਰੀ ਚਾਲੂ ਕੀਤੀ ਗਈ | ਜਿੱਥੇ ਲੋਕ ਆ ਕੇ ਬੈਠ ਕੇ ਅਖ਼ਬਾਰ, ਕਿਤਾਬਾਂ ਤੇ ਰਸਾਲੇ ਪੜ੍ਹਦੇ ਹਨ | ਸੁਸਾਇਟੀ ਵਲੋਂ ਡਾ. ਦਵਿੰਦਰ ਸੈਫ਼ੀ ਦਾ ਜਨਮ ਦਿਨ ਮਨਾਉਂਦੇ ਹੋਏ ਕੇਕ ਕੱਟਿਆ ਗਿਆ | ਮੂੰਹ ਮਿੱਠਾ ਕਰਨ ਉਪਰੰਤ ਦਵਿੰਦਰ ਸੈਫੀ ਨੇ ਕਿਤਾਬ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਸੁਸਾਇਟੀ ਵਲੋਂ ਡਾ. ਦਵਿੰਦਰ ਸੈਫੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ | ਜਿੱਥੇ ਦਵਿੰਦਰ ਸੈਫੀ ਨੇ ਆਪਣੀਆਂ ਕਵਿਤਾਵਾਂ ਨਾਲ ਹਾਜ਼ਰੀਨ ਦਾ ਮਨੋਰੰਜਨ ਕੀਤਾ, ਉਥੇ ਉਨ੍ਹਾਂ ਨੇ ਲਾਇਬ੍ਰੇਰੀ ਲਈ ਕਿਤਾਬਾਂ ਵੀ ਦਾਨ ਕੀਤੀਆਂ | ਰਾਜ ਕੁਮਾਰ ਥਾਪਰ ਨੇ ਲਾਇਬ੍ਰੇਰੀ ਲਈ 3100 ਰੁਪਏ ਦਾਨ ਵਜੋਂ ਦਿੱਤੇ | ਅਮਨਦੀਪ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਫਰੀਦਕੋਟ ਨੇ ਕਿਹਾ ਕਿ ਅੱਜ ਦੇ ਪ੍ਰੋਗਰਾਮ ਵਿਚ ਸ਼ਾਮਿਲ ਹੋ ਕੇ ਬੜਾ ਅਨੰਦ ਆਇਆ ਤੇ ਬਹੁਤ ਸਾਰੀਆਂ ਗਿਆਨ ਦੀਆਂ ਗੱਲਾਂ ਸੁਨਣ ਨੂੰ ਮਿਲੀਆਂ | ਅੰਤ 'ਚ ਪ੍ਰੋਜੈਕਟ ਚੇਅਰਮੈਨ ਹਰਜੀਤ ਸਿੰਘ ਲੈਕਚਰਾਰ ਨੇ ਸਭਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਗੁਰਜੀਤ ਸਿੰਘ ਢਿੱਲੋਂ ਪ੍ਰਧਾਨ ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈੱਲਫ਼ੇਅਰ ਸੁਸਾਇਟੀ, ਪ੍ਰੋਫ਼ੈਸਰ ਬੀਰ ਇੰਦਰ ਸਰਾਂ ਚੇਅਰਮੈਨ, ਕਲਮਾਂ ਦੇ ਰੰਗ ਸਾਹਿਤ ਸਭਾ, ਜਸਵਿੰਦਰ ਸਿੰਘ ਕੈਂਥ, ਕਮਲ ਬੱਸੀ, ਜੀਤ ਸਿੰਘ ਸਿੱਧੂ, ਬਲਵਿੰਦਰ ਸਿੰਘ ਬਿੰਦੀ, ਮਨਜੀਤ ਸਿੰਘ ਟਹਿਣਾ, ਸ਼ਿਵਨਾਥ ਦਰਦੀ ਪ੍ਰਧਾਨ ਕਲਮਾਂ ਦੇ ਰੰਗ, ਰਾਮ ਤੀਰਥ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਦੇ ਬਜਟ ਨੇ ਮੁਲਾਜ਼ਮਾਂ ਦੀਆਂ ਆਸਾਂ 'ਤੇ ਪਾਣੀ ਫੇਰਿਆ-ਬੂਟਾ ਸਿੰਘ ਵਾਕਫ਼ ਅਗਲੀ ਖ਼ਬਰ ਕੁੱਟਮਾਰ ਕਰਕੇ ਨਕਦੀ ਖੋਹੀ, ਦੋ ਨਾਮਜ਼ਦ
Ad Position 24