ਜੈਤੋ, 9 ਮਾਰਚ (ਗੁਰਚਰਨ ਸਿੰਘ ਗਾਬੜੀਆ)-ਪੰਜਾਬ ਸਰਕਾਰ ਪੈਨਸ਼ਨਰ ਐਸੋਸੀਏਸ਼ਨ ਜੈਤੋ ਪ੍ਰੈੱਸ ਸਕੱਤਰ ਜਗਜੀਤ ਸਿੰਘ ਨੇ ਕਿਹਾ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ | ਉਨ੍ਹਾਂ ਬਜਟ 2026-2027 'ਤੇ ਪ੍ਰਤੀਕਰਮ ਕਰਦਿਆਂ ਕਿਹਾ ਬਜਟ ਕੇਵਲ ਲਾਅਰੇ ਲੱਪੇ ਨਾਲ ਸਮਾਂ ਬਿਤਾਉਣ ਵਾਲਾ ਹੈ, ਸਰਕਾਰ ਵਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਕੀਤੇ ਵਾਅਦੇ ਅਨੁਸਾਰ ਡੀ.ਏ ਦੀਆਂ ਕਿਸ਼ਤਾਂ 16 ਪ੍ਰਤੀਸ਼ਤ, ਪੇਅ ਕਮਿਸ਼ਨ ਦਾ ਬਕਾਇਆ 1/1/2016 ਤੋਂ 30/6/2021 ਤੱਕ ਨਾ ਦੇਣ ਬਾਰੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਵਿਸ਼ਵਾਸਘਾਤ ਕੀਤਾ ਗਿਆ ਹੈ | ਜਦ ਕਿ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਡੀ.ਏ ਦੀਆਂ ਕਿਸ਼ਤਾਂ 16 ਪ੍ਰਤੀਸ਼ਤ, ਪੇਅ ਕਮਿਸ਼ਨ ਦਾ ਬਕਾਇਆ 1/1/2016 ਤੋਂ 30/6/2021 ਤੱਕ ਦਾ ਤੁਰੰਤ ਜਾਰੀ ਕਰੇ |