ਹੈਰੋਇਨ ਸਮੇਤ ਕਾਬੂ-ਮਾਮਲਾ ਦਰਜ
ਅਜੀਤ ਡੈਸਕ
10-03-2026
ਗਿੱਦੜਬਾਹਾ, 9 ਮਾਰਚ (ਪਰਮਜੀਤ ਸਿੰਘ ਥੇੜ੍ਹੀ)-ਥਾਣਾ ਕੋਟਭਾਈ ਪੁਲਿਸ ਨੇ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਕਾਬੂ ਕਰਕੇ ਉਸ ਵਿਰੁੱਧ ਮਾਮਲਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਏ.ਐੱਸ.ਆਈ. ਜਗਦੀਸ਼ ਸਿੰਘ ਸਾਥੀ ਕਰਮਚਾਰੀਆਂ ਨਾਲ ਦੌਰਾਨੇ ਗਸ਼ਤ ਜਦੋਂ ਪਿੰਡ ਕੋਟਭਾਈ-ਸਾਹਿਬਚੰਦ ਤੋਂ ਵਾਇਆ ਇਲਾਈਆ ਪੀਰ ਭਲਾਈਆਣਾ ਨੂੰ ਜਾ ਰਹੇ ਸਨ, ਤਾਂ ਇਲਾਈਆ ਪੀਰ ਡੇਰੇ ਦੇ ਨਜ਼ਦੀਕ ਡੇਰੇ ਦੀ ਪਿਛਲੀ ਸਾਈਡ ਬਣੇ ਪੱਕੇ ਥੜੇ੍ਹ 'ਤੇ ਇਕ ਵਿਅਕਤੀ ਬੈਠਾ ਦਿਖਾਈ ਦਿੱਤਾ, ਜਿਸ ਦੇ ਹੱਥ 'ਚ ਇਕ ਕਾਲੇ ਰੰਗ ਦਾ ਲਿਫ਼ਾਫ਼ਾ ਸੀ | ਉਕਤ ਵਿਅਕਤੀ ਪੁਲਿਸ ਪਾਰਟੀ ਨੂੰ ਵੇਖ ਕੇ ਮੌਕਾ ਤੋਂ ਖਿਸਕਣ ਲੱਗਾ, ਪਰ ਪੁਲਿਸ ਵਲੋਂ ਕਾਬੂ ਕਰਕੇ ਜਦੋਂ ਉਕਤ ਵਿਅਕਤੀ ਦੇ ਲਿਫ਼ਾਫ਼ੇ ਦੀ ਤਲਾਸ਼ੀ ਲਈ ਗਈ ਤਾਂ ਉਸ 'ਚੋਂ 5 ਗ੍ਰਾਮ 18 ਮਿਲੀਗ੍ਰਾਮ ਹੈਰੋਇਨ ਬਰਾਮਦ ਹੋਈ | ਪੁਲਿਸ ਵਲੋਂ ਕਾਬੂ ਕੀਤੇ ਗਏ ਵਿਅਕਤੀ ਦੀ ਪਹਿਚਾਣ ਜਗਸੀਰ ਸਿੰਘ ਉਰਫ਼ ਕਰਨਾ ਪੁੱਤਰ ਪੱਪੀ ਸਿੰਘ ਵਾਸੀ ਪਿੰਡ ਭਲਾਈਆਣਾ ਵਜੋਂ ਹੋਈ ਹੈ | ਪੁਲਿਸ ਨੇ ਉਕਤ ਵਿਅਕਤੀ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |