ਫ਼ਰੀਦਕੋਟ, 9 ਮਾਰਚ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਲਾਅ ਕਾਲਜ ਫ਼ਰੀਦਕੋਟ ਵਿਖੇ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ | ਸਮਾਗਮ ਦੇ ਮੁੱਖ ਮਹਿਮਾਨ ਪਿ੍ੰਸੀਪਲ ਸੁਖਦੀਪ ਕੌਰ, ਵਾਈਸ ਪਿ੍ੰਸੀਪਲ ਹਰਸਿਮਰਤ ਕੌਰ ਬਾਬਾ ਫ਼ਰੀਦ ਪਬਲਿਕ ਸਕੂਲ ਫ਼ਰੀਦਕੋਟ ਸਨ | ਡਾ. ਨਵਜੋਤ ਕੌਰ ਇੰਚਾਰਜ ਅਕੈਡਮਿਕ ਨੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ | ਇਸ ਉਪਰੰਤ ਕਾਲਜ ਦੇ ਵਿਦਿਆਰਥੀ ਖੁਸ਼ਦੀਪ, ਟਿਸ਼ਾ, ਜਸਕੀਰਤ ਸਿੰਘ, ਲਿਜ਼ਾ, ਨਵਨੀਤ ਕੌਰ, ਰੀਆ ਸਿੰਗਲਾ, ਮਾਨਵਜੋਤ ਸਿੰਘ ਬਰਾੜ, ਦੀਆ, ਹਰਮਨ, ਖੁਸ਼ਪ੍ਰੀਤ, ਕੋਮਲ ਅਤੇ ਪਲਕ ਨੇ ਅੰਤਰ-ਰਾਸ਼ਟਰੀ ਮਹਿਲਾ ਦਿਵਸ 'ਤੇ ਕਵਿਤਾਵਾਂ, ਭਾਸ਼ਣ, ਗੀਤ ਅਤੇ ਪੀ.ਟੀ.ਟੀ ਦੀ ਪੇਸ਼ਕਾਰੀ ਕੀਤੀ | ਮੁੱਖ ਮਹਿਮਾਨ ਪਿ੍ੰਸੀਪਲ ਸੁਖਦੀਪ ਕੌਰ ਨੇ ਵਿਦਿਆਰਥੀਆਂ ਨਾਲ ਰੂਬਰੂ ਹੁੰਦਿਆਂ ਵੂਮੈਨ ਇੰਮਪਾਰਮੈਂਟ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਕਾਲਜ ਦੇ ਅਸਿਸਟੈਂਟ ਪ੍ਰੋਫੈਸਰ ਮਿਸ ਦੀਪਿਕਾ ਕੰਵਰ, ਮਿਸ ਮੀਨੂੰ ਅਰੋੜਾ ਅਤੇ ਮਿਸ ਅਮਨਦੀਪ ਕੌਰ ਵੀ ਮੌਜੂਦ ਸਨ |