07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਯੂਨੀਵਰਸਿਟੀ ਕਾਲਜ ਜੈਤੋ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸੈਮੀਨਾਰ ਕਰਵਾਇਆ

Ad Position 21
No active advertisement
ਅਜੀਤ ਡੈਸਕ 10-03-2026
ਜੈਤੋ, 9 ਮਾਰਚ (ਗੁਰਚਰਨ ਸਿੰਘ ਗਾਬੜੀਆ, ਗੁਰਮੀਤਪਾਲ ਰੋੜੀਕਪੂਰਾ)-ਯੂਨੀਵਰਸਿਟੀ ਕਾਲਜ ਜੈਤੋ ਦੇ ਲਾਇਬ੍ਰੇਰੀ ਹਾਲ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਵਿਚ ਲਾਈਫ ਕੋਚ ਪ੍ਰੀਤੀ ਸਿੰਘ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ ਤੇ ਕਾਲਜ ਦੀਆਂ ਮਹਿਲਾ ਸਟਾਫ ਮੈਂਬਰਾਂ ਅਤੇ ਵਿਦਿਆਰਥਣਾਂ ਨੂੰ ਸੰਬੋਧਨ ਕੀਤਾ | ਪ੍ਰੀਤੀ ਸਿੰਘ ਨੇ ਮਹਿਲਾ ਸਸ਼ਕਤੀਕਰਨ, ਆਤਮ-ਵਿਸ਼ਵਾਸ ਤੇ ਵਿਅਕਤੀਗਤ ਵਿਕਾਸ ਬਾਰੇ ਵਿਚਾਰ ਸਾਂਝੇ ਕੀਤੇ | ਉਨ੍ਹਾਂ ਵਿਦਿਆਰਥਣਾਂ ਨੂੰ ਆਪਣੀ ਅੰਦਰੂਨੀ ਸਮਰੱਥਾ ਨੂੰ ਪਛਾਣਨ ਅਤੇ ਜੀਵਨ ਵਿਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਕਾਲਜ ਇੰਚਾਰਜ ਡਾ. ਸਮਰਾਟ ਖੰਨਾ ਦੀ ਅਗਵਾਈ ਵਿਚ ਕਰਵਾਏ ਗਏ ਸੈਮੀਨਾਰ 'ਚ ਵਿਸ਼ੇਸ਼ ਮਹਿਮਾਨਾਂ ਅਨੀਲ ਕੁਮਾਰ, ਤੇਜ ਪਾਲ ਪਰਵਾਨਾ ਤੇ ਦੇਵਾਂਸ਼ੂ ਨਾਲ ਡਾ. ਪਰਮਿੰਦਰ ਸਿੰਘ ਤੱਗੜ ਅਤੇ ਡਾ. ਸੁਭਾਸ਼ ਚੰਦਰ ਵੀ ਹਾਜ਼ਰ ਸਨ | ਮੰਚ ਸੰਚਾਲਨ ਡਾ. ਦਿਵਯ ਜਯੋਤੀ ਚਾਵਲਾ ਵਲੋਂ ਕੀਤਾ ਗਿਆ, ਜਦਕਿ ਧੰਨਵਾਦ ਪ੍ਰੋ. ਗੁਰਜੀਤ ਕÏਰ ਨੇ ਕੀਤਾ | ਸਮਾਗਮ ਦੀ ਵਿਵਸਥਾ ਐਨ.ਐਸ.ਐਸ. ਪ੍ਰੋਗਰਾਮ ਅਫਸਰ ਡਾ. ਭਵਨਦੀਪ ਉੱਪਲ ਅਤੇ ਉਨ੍ਹਾਂ ਦੀ ਐਨ.ਐਸ.ਐਸ. ਵਲੰਟੀਅਰਾਂ ਦੀ ਟੀਮ ਵਲੋਂ ਬਹੁਤ ਸੁਚੱਜੇ ਢੰਗ ਨਾਲ ਕੀਤੀ ਗਈ | ਸੈਮੀਨਾਰ ਦਾ ਸਮਾਪਨ ਪ੍ਰੇਰਣਾਦਾਇਕ ਤੇ ਸਕਾਰਾਤਮਕ ਮਾਹÏਲ ਵਿਚ ਹੋਇਆ, ਜਿਸ ਨਾਲ ਵਿਦਿਆਰਥਣਾਂ ਨੂੰ ਨਵੀਂ ਪ੍ਰੇਰਣਾ ਅਤੇ ਉਤਸ਼ਾਹ ਪ੍ਰਾਪਤ ਹੋਇਆ |
Ad Position 22
No active advertisement
ਪਿਛਲੀ ਖ਼ਬਰ ਆਰ.ਜੀ.ਆਰ.ਸੈੱਲ ਨੇ ਪਿੰਡ ਸੁੱਖਣਵਾਲਾ ਵਿਖੇ ਮਹਿਲਾ ਦਿਵਸ ਮਨਾਇਆ ਅਗਲੀ ਖ਼ਬਰ ਬਾਬਾ ਫ਼ਰੀਦ ਲਾਅ ਕਾਲਜ ਵਿਖੇ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮਨਾਇਆ
Ad Position 24