07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਆਰ.ਜੀ.ਆਰ.ਸੈੱਲ ਨੇ ਪਿੰਡ ਸੁੱਖਣਵਾਲਾ ਵਿਖੇ ਮਹਿਲਾ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 10-03-2026
ਫ਼ਰੀਦਕੋਟ, 9 ਮਾਰਚ (ਜਸਵੰਤ ਸਿੰਘ ਪੁਰਬਾ)-ਆਰ.ਜੀ.ਆਰ. ਸੈਲ (ਰੀਵਾਇਵਿੰਗ ਗਰੀਨ ਰਿਵੈਲੂਏਸ਼ਠ ਸੈਲ) ਵਲੋਂ ਪਿੰਡ ਸੁੱਖਣਵਾਲਾ ਵਿਖੇ ਮਹਿਲਾ ਦਿਵਸ ਮਨਾਇਆ ਗਿਆ | ਜਿਸ ਵਿਚ ਵੱਡੀ ਗਿਣਤੀ 'ਚ ਮਹਿਲਾਵਾਂ ਸ਼ਾਮਿਲ ਹੋਈਆਂ | ਡਾ. ਜਸਵਿੰਦਰ ਕੌਰ ਬਰਾੜ ਰਿਟਾ: ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ ਆਈਆਂ ਹੋਈਆਂ ਮਹਿਲਾਵਾਂ ਨੂੰ ਆਪਣੇ ਘਰ ਦੇ ਕੰਮ ਖੁਦ ਕਰਨ ਆਪਣੇ ਬੱਚਿਆਂ ਦੀ ਪ੍ਰਵਰਿਸ਼ ਸੁਚੱਜੇ ਢੰਗ ਨਾਲ ਕਰਦੇ ਹੋਏ ਬੱਚਿਆਂ ਨੂੰ ਫ਼ਾਸਟ ਫ਼ੂਡ ਤੋਂ ਦੂਰ ਰੱਖ ਕੇ ਘਰ ਦੀਆਂ ਦੇਸੀ ਖੁਰਾਕਾਂ ਜਿਵੇਂ ਕਿ ਦੁੱਧ ਘਿਉ ਆਦਿ ਦੇਣ ਲਈ ਉਤਸਾਹਿਤ ਕੀਤਾ, ਜਿਸ ਨਾਲ ਬੱਚਿਆਂ ਦਾ ਸਰਵ ਪੱਖੀ ਵਿਕਾਸ ਹੋ ਸਕੇ | ਇਸ ਮੌਕੇ ਸੀ.ਐਚ.ਓ. ਰਾਜਪਾਲ ਕੌਰ ਨੇ ਮਹਿਲਾਵਾਂ ਨੂੰ ਸਿਹਤ ਸਬੰਧੀ ਜਾਣਕਾਰੀ ਦਿੱਤੀ | ਅਕਾਲ ਅਕੈਡਮੀ ਸੁੱਖਣਵਾਲਾ ਦੇ ਪਿ੍ੰਸੀਪਲ ਗੁਰਜੀਤ ਕੌਰ ਨੇ ਮਹਿਲਾਵਾਂ ਨੂੰ ਆਪਣੇ ਬੱਚਿਆਂ ਨੂੰ ਸਿੱਖੀ ਸਰੂਪ ਵਿਚ ਰੱਖ ਕੇ ਗੁਰਬਾਣੀ ਨਾਲ ਜੋੜਣ ਲਈ ਪ੍ਰੇਰਿਤ ਕੀਤਾ | ਆਰ.ਜੀ.ਆਰ. ਸੈਲ ਦੇ ਡਿਸਟਿ੍ਕ ਮੈਨੇਜਰ ਲਖਵਿੰਦਰ ਸਿੰਘ ਨੇ ਏਰੀਆ ਮੈਨੇਜਰ ਹਰਮਨਦੀਪ ਸਿੰਘ ਸਰਾਂ ਦੀ ਅਗਵਾਈ ਵਿਚ ਕੰਮ ਕਰ ਰਹੀ ਆਰ.ਜੀ.ਆਰ. ਦੀ ਟੀਮ ਬਾਰੇ ਚਾਨਣਾ ਪਾਇਆ ਤੇ ਮੰਚ ਸੰਚਾਲਨ ਕੀਤਾ | ਇਸ ਮੌਕੇ ਮਨਿੰਦਰ ਦੀਪ ਸ਼ਰਮਾ, ਜ਼ਸਨਦੀਪ ਸਿੰਘ ਸੁੱਖਣ ਵਾਲਾ, ਆਰ.ਜੀ.ਆਰ ਸੈਲ ਦੇ ਖੇਤੀ ਦੂਤ ਕੁਲਦੀਪ ਸਿੰਘ, ਲਖਵਿੰਦਰ ਸਿੰਘ, ਸੁਖਮੰਦਰ ਸਿੰਘ, ਕਰਨਵੀਰ ਸਿੰਘ, ਆਂਗਣਵਾੜੀ ਵਰਕਰ ਬਲਜਿੰਦਰ ਕੌਰ, ਅਮਰਜੀਤ ਕੌਰ, ਰੁਪਿੰਦਰ ਰਾਣੀ, ਸਰਪੰਚ ਰਮਣਦੀਪ ਕੌਰ, ਵੀਰਪਾਲ ਕੌਰ ਅਤੇ ਡਾਕਟਰ ਪਰਮਿੰਦਰ ਸਿੰਘ ਸ਼ੇਰ ਸਿੰਘ ਵਾਲਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਸਿੱਧੂਪੁਰ ਵਲੋਂ ਪਿੰਡ ਸੈਦੇਕੇ ਪੂਰਬੀ ਇਕਾਈ ਦੀ ਚੋਣ ਅਗਲੀ ਖ਼ਬਰ ਯੂਨੀਵਰਸਿਟੀ ਕਾਲਜ ਜੈਤੋ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸੈਮੀਨਾਰ ਕਰਵਾਇਆ
Ad Position 24