ਮੋਗਾ, 9 ਮਾਰਚ (ਸੁਰਿੰਦਰਪਾਲ ਸਿੰਘ)-ਤੀਸਰੀ ਜ਼ਿਲ੍ਹਾ ਮਾਸਟਰ ਐਥਲੈਟਿਕਸ ਮੀਟ ਗਰਾਊਾਡ ਗੁਰੂ ਨਾਨਕ ਕਾਲਜ ਮੋਗਾ ਵਿਖੇ ਸ਼ਾਨਦਾਰ ਮਿਆਰ ਨਾਲ ਸਮਾਪਤ ਹੋਈ | ਜ਼ਿਲ੍ਹਾ ਭਰ ਦੇ ਅਥਲੀਟਾਂ ਨੇ ਆਪੋ-ਆਪਣੇ ਜੌਹਰ ਦਿਖਾਉਂਦੇ ਹੋਏ ਤਗਮਿਆਂ ਤੇ ਸਰਟੀਫਿਕੇਟਾਂ ਸਹਿਤ ਮੱਲਾਂ ਮਾਰੀਆਂ | ਜ਼ਿਲ੍ਹਾ ਪੱਧਰੀ ਮੀਟ ਦਾ ਉਦਘਾਟਨ ਕਰਦੇ ਹੋਏ ਰਜਿੰਦਰ ਸਿੰਘ ਡੱਲਾ ਚੇਅਰਮੈਨ ਮੈਕਰੋ ਗਲੋਬਲ ਸੰਸਥਾਵਾਂ ਨੇ ਮਾਰਚ ਪਾਸਟ ਤੋਂ ਸਲਾਮੀ ਲੈਂਦੇ ਹੋਏ ਕੀਤਾ | ਰਜਿੰਦਰ ਸਿੰਘ ਡੱਲਾ ਨੇ ਆਪਣੇ ਸੰਬੋਧਨ ਸਮੇਂ ਸਮੂਹ ਐਥਲੈਟਿਕਸ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਤੁਹਾਡੀਆਂ ਤੰਦਰੁਸਤ ਸਮਾਜ ਸਿਰਜਣ ਦੀਆਂ ਕੋਸ਼ਿਸ਼ਾਂ ਸਫਲ ਹਨ | ਅਥਲੀਟ ਮੀਟ ਵਿਚ ਕੁਲਵੰਤ ਸਿੰਘ ਚੇਅਰਮੈਨ ਹੇਮਕੰੁਟ ਸੰਸਥਾਵਾਂ, ਪ੍ਰਵੀਨ ਗਰਗ ਚੇਅਰਮੈਨ ਆਈ.ਐਫ.ਐਸ. ਸੰਸਥਾਵਾਂ, ਪਰਮਜੀਤ ਸਿੰਘ ਡਾਲਾ ਰਿਟਾਇਰਡ ਏ.ਈ.ਓ., ਜਤਿੰਦਰ ਪੰਜਤੂਰੀ ਚੇਅਰਮੈਨ ਆਕਲੈਂਡ ਗਰਾਮਰ ਸਕੂਲ, ਰਣਜੀਤ ਕੌਰ ਡਾਇਰੈਕਟਰ ਇਨਫੋਟੈਕ ਪੰਜਾਬ ਨੇ ਪਹੁੰਚ ਕੇ ਅਥਲੀਟਾਂ ਤੇ ਐਸੋਸੀਏਸ਼ਨ ਦੇ ਮੈਂਬਰਾਂ ਦੀ ਹੌਸਲਾ-ਅਫ਼ਜ਼ਾਈ ਕੀਤੀ | ਕੋਚ ਜਗਵਿੰਦਰ ਸਿੰਘ, ਕੋਚ ਸੁਰਿੰਦਰ ਸਿੰਘ, ਕੋਚ ਚਰਨਜੀਤ ਸਿੰਘ ਘੱਲ ਕਲਾਂ, ਕੋਚ ਗੁਰਤੇਜ ਸਿੰਘ, ਕੋਚ ਹਰਵੀਰ ਸਿੰਘ, ਕੋਚ ਬੇਅੰਤ ਸਿੰਘ, ਕੋਚ ਜਸਕਰਨ ਸਿੰਘ ਜਨਰਲ ਸੈਕਟਰੀ, ਕੋਚ ਗੁਰਪ੍ਰੀਤ ਸਿੰਘ ਨੇ ਬਹੁਤ ਹੀ ਮਿਹਨਤ, ਹਿੰਮਤ ਤੇ ਨਿਰਪੱਖ ਰਹਿੰਦੇ ਹੋਏ ਈਵੈਂਟ ਨੂੰ ਨੇਪਰੇ ਚੜ੍ਹਾਉਣ ਵਿਚ ਅਹਿਮ ਭੂਮਿਕਾ ਨਿਭਾਈ | ਪਿ੍ੰਸੀਪਲ ਡਾ. ਬਲਵਿੰਦਰ ਕੌਰ ਦੀ ਰਹਿਨੁਮਾਈ ਹੇਠ ਸੰਤ ਦਰਬਾਰਾ ਸਿੰਘ ਕਾਲਜ ਲੋਪੋ ਦੇ ਵਲੰਟੀਅਰਾਂ ਨੇ ਰਜਿਸਟ੍ਰੇਸ਼ਨ ਕਰਨ ਤੇ ਪਿ੍ੰਸੀਪਲ ਕੰਵਲਜੀਤ ਕੌਰ ਨਰਸਿੰਗ ਸਕੂਲ ਸਿਵਲ ਹਸਪਤਾਲ ਮੋਗਾ ਦੀ ਰਹਿਨੁਮਾਈ ਵਿਦਿਆਰਥਣਾਂ ਨੇ ਸਰਟੀਫਿਕੇਟ ਭਰਨ ਦੀਆਂ ਅਹਿਮ ਡਿਊਟੀਆਂ ਨਿਭਾਈਆਂ | ਐਸੋਸੀਏਸ਼ਨ ਦੇ ਪ੍ਰਧਾਨ ਡਾ. ਗੋਬਿੰਦ ਸਿੰਘ, ਜਨਰਲ ਸਕੱਤਰ ਜਸਕਰਨ ਸਿੰਘ, ਸੀਨੀ. ਮੀਤ ਪ੍ਰਧਾਨ ਰੇਸ਼ਮ ਸਿੰਘ ਔਲਖ, ਪਿ੍ੰਸੀਪਲ ਸੁਖਚੈਨ ਸਿੰਘ ਹੀਰਾ, ਸਵਰਨ ਸਿੰਘ ਸੁਪਰਡੈਂਟ ਇੰਜੀਨੀਅਰ, ਗੁਰਮੀਤ ਸੀਂਹਮਾਰ, ਜੱਸਾ ਬਹੋਨਾ, ਸੂਬੇਦਾਰ ਮੰਗਲ ਸਿੰਘ, ਅੰਮਿ੍ਤਪਾਲ ਸਿੰਘ, ਜਸਵਿੰਦਰ ਸਿੰਘ, ਸੂਬੇਦਾਰ ਵੀਰ ਸਿੰਘ, ਏਸ਼ੀਆ ਗੋਲਡ ਮੈਡਲਿਸਟ ਗੁਰਦੇਵ ਸਿੰਘ ਤੂਰ, ਹਰਜੀਤ ਸਿੰਘ, ਜੁਗਰਾਜ ਸਿੰਘ, ਬਰਿੰਦਰਜੀਤ ਸਿੰਘ ਬਿੱਟੂ, ਰਘਬੀਰ ਸਿੰਘ, ਹਰਬੰਸ ਸਿੰਘ, ਪਰਮਿੰਦਰ ਸਿੰਘ ਰੱਤੀਆਂ, ਸਵਰਨ ਸਿੰਘ ਰਿਟਾਇਰਡ ਪਿ੍ੰਸੀਪਲ, ਪਿ੍ੰਸੀਪਲ ਕੁਲਵੰਤ ਸਿੰਘ ਕਲਸੀ ਦੀ ਭੂਮਿਕਾ ਵੀ ਸਹਿਯੋਗੀ ਸੱਜਣਾਂ ਵਿਚ ਅਹਿਮ ਰਹੀ | ਸਮਾਪਤੀ ਸਮਾਗਮ ਵਿਚ ਜਸਕਰਨ ਸਿੰਘ ਤੂਰ ਜਨਰਲ ਸੈਕਟਰੀ ਨੇ