ਮਲੋਟ, 11 ਮਾਰਚ (ਪਾਟਿਲ)-ਮਲੋਟ ਦੇ ਸਮਾਜ ਸੇਵੀ ਤੇ ਬਿਜਨਸਮੈਨ ਰਮੇਸ਼ ਗਰੋਵਰ ਵਲੋਂ ਆਪਣੀ ਪਤਨੀ ਅਨੀਤਾ ਗਰੋਵਰ ਦੀ ਨਿੱਘੀ ਯਾਦ ਨੂੰ ਸਮਰਪਿਤ ਸਿਵਲ ਹਸਪਤਾਲ ਵਿਖੇ ਜ਼ਰੂਰਤਮੰਦ ਮਰੀਜ਼ਾਂ ਲਈ ਪੱਖੇ ਭੇਟ ਕੀਤੇ ਗਏ | ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਸੰਸਥਾਵਾਂ ਦੇ ਕੋਆਰਡੀਨੇਟਰ ਮਨੋਜ ਅਸੀਜਾ ਨੇ ਦੱਸਿਆ ਕਿ ਇੰਨਰਵੀਲ ਕਲੱਬ ਦੀ ਸਾਬਕਾ ਪ੍ਰਧਾਨ ਸਵ. ਅਨੀਤਾ ਗਰੋਵਰ ਵਲੋਂ ਵੀ ਆਪਣੇ ਸਵਰਗਵਾਸ ਹੋਣ ਤੋਂ ਪਹਿਲਾਂ ਆਪਣੇ ਕਲੱਬ ਦੇ ਮੈਂਬਰਾਂ ਦੇ ਸਹਿਯੋਗ ਨਾਲ ਸਮਾਜ ਸੇਵਾ ਦੇ ਕੰਮਾਂ 'ਚ ਵਧ-ਚੜ੍ਹ ਕੇ ਸਹਿਯੋਗ ਪਾਇਆ ਜਾਂਦਾ ਸੀ | ਮਹਿਲਾ ਦਿਵਸ ਮੌਕੇ ਉਨ੍ਹਾਂ ਨੂੰ ਯਾਦ ਕਰਦਿਆਂ ਰਮੇਸ਼ ਗਰੋਵਰ ਤੇ ਉਨ੍ਹਾਂ ਦੀ ਬੇਟੀ ਵੋਇਲਾ ਗਰੋਵਰ ਵਲੋਂ ਸਿਵਲ ਹਸਪਤਾਲ ਵਿਖੇ ਇਹ ਸੇਵਾ ਨਿਭਾਈ ਗਈ | ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਰਜਿੰਦਰ ਕੁਮਾਰ ਵਲੋਂ ਪਰਿਵਾਰ ਦਾ ਇਸ ਸੇਵਾ ਲਈ ਧੰਨਵਾਦ ਕੀਤਾ | ਇਸ ਮੌਕੇ ਸਰਕਾਰੀ ਹਸਪਤਾਲ ਦੇ ਸਿਸਟਰ ਰੇਨੂੰ, ਸੁਖਨਪਾਲ ਸਿੰਘ ਤੇ ਨਰਿੰਦਰ ਵੀ ਹਾਜ਼ਰ ਸਨ |