ਸ੍ਰੀ ਮੁਕਤਸਰ ਸਾਹਿਬ, 11 ਮਾਰਚ (ਰਣਜੀਤ ਸਿੰਘ ਢਿੱਲੋਂ)-ਅੰਤਰਰਾਸ਼ਟਰੀ ਔਰਤ ਦਿਵਸ ਨੂੰ ਸਮਰਪਿਤ ਤਿੰਨ ਰੋਜ਼ਾ ਸਮਾਗਮਾਂ ਦੀ ਲੜੀ ਤਹਿਤ ਅੱਜ ਆਖ਼ਰੀ ਦਿਨ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ | ਇਸ ਸਮਾਗਮ ਦੀ ਸਰਪ੍ਰਸਤੀ ਕਾਲਜ ਦੇ ਪਿ੍ੰਸੀਪਲ ਪ੍ਰੋ. ਮੰਜੂ ਕਪੂਰ ਵਲੋਂ ਕੀਤੀ ਗਈ, ਜਦਕਿ ਵਾਇਸ ਪਿ੍ੰਸੀਪਲ ਡਾ. ਹਰਵਿੰਦਰ ਸਿੰਘ ਬਰਾੜ ਵੀ ਮੌਜੂਦ ਸਨ | ਸਮਾਗਮ ਦੀ ਸ਼ੁਰੂਆਤ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਜਗਮੀਤ ਸਿੰਘ ਵਲੋਂ ਆਏ ਹੋਏ ਮਹਿਮਾਨਾਂ ਡਾ. ਨੀਤੂ ਤੇ ਪ੍ਰੋ. ਮਨਵਿੰਦਰ ਕੌਰ ਨੂੰ ਜੀ ਆਇਆਂ ਆਖ ਕੀਤੀ ਗਈ | ਉਨ੍ਹਾਂ ਅੰਤਰਰਾਸ਼ਟਰੀ ਔਰਤ ਦਿਵਸ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਮਾਜ ਦੇ ਵਿਕਾਸ 'ਚ ਔਰਤਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ | ਇਸ ਮੌਕੇ ਡਾ. ਨੀਤੂ ਵਲੋਂ 'ਮੌਜੂਦਾ ਸਮੇਂ ਵਿਚ ਔਰਤ ਮੁਕਤੀ ਦਾ ਸਵਾਲ ਅਤੇ ਸਰਕਾਰਾਂ ਦੀ ਭੂਮਿਕਾ' ਵਿਸ਼ੇ 'ਤੇ ਮੁੱਖ ਭਾਸ਼ਣ ਦਿੱਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪ੍ਰੋ. ਮਨਵਿੰਦਰ ਕੌਰ ਹਾਜ਼ਰ ਰਹੇ | ਉਪਰੰਤ ਅੰਤਰਰਾਸ਼ਟਰੀ ਮਹਿਲਾ ਦਿਵਸ ਨਾਲ ਸੰਬੰਧਿਤ ਕਰਵਾਏ ਗਏ ਸਲੋਗਨ ਲੇਖਣ, ਲੇਖ ਲੇਖਣ, ਪ੍ਰਸ਼ਨੋਤਰੀ ਮੁਕਾਬਲਾ ਤੇ ਪੋਸਟਰ ਬਣਾਉਣ ਮੁਕਾਬਲੇ 'ਚੋਂ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਸਲੋਗਨ ਲੇਖਣ ਮੁਕਾਬਲੇ 'ਚ ਗੁਰਵਿੰਦਰ ਸਿੰਘ ਬੀ.ਏ. ਭਾਗ ਤੀਜਾ ਨੇ ਪਹਿਲਾ, ਸੁਖਦੀਪ ਕੌਰ ਬੀ.ਏ. ਭਾਗ ਪਹਿਲਾ ਨੇ ਦੂਜਾ ਤੇ ਆਸਥਾ ਬੀ.ਐੱਸ ਸੀ. ਭਾਗ ਪਹਿਲਾ ਨੇ ਤੀਜਾ ਸਥਾਨ ਹਾਸਿਲ ਕੀਤਾ | ਇਸ ਤੋਂ ਇਲਾਵਾ ਗੁਰਵਿੰਦਰ ਸਿੰਘ ਬੀ.ਏ. ਭਾਗ ਤੀਜਾ, ਆਦਿਲ ਅਲੀ ਬੀ.ਏ. ਭਾਗ ਤੀਜਾ, ਸੰਜਨਾ ਬੀ.ਏ. ਭਾਗ ਪਹਿਲਾ ਤੇ ਜੈਸਮੀਨ ਕੌਰ ਬੀ.ਏ. ਭਾਗ ਪਹਿਲਾ ਦੇ ਵਿਦਿਆਰਥੀਆਂ ਨੂੰ ਹੌਂਸਲਾ ਅਫ਼ਜਾਈ ਵਜੋਂ ਸਰਟੀਫ਼ਿਕੇਟ ਵੀ ਦਿੱਤੇ ਗਏ | ਅੰਤ 'ਚ ਕਾਲਜ ਮੁਖੀ ਪ੍ਰੋ. ਮੰਜੂ ਕਪੂਰ ਨੇ ਧੰਨਵਾਦੀ ਸ਼ਬਦ ਕਹਿੰਦੇ ਹੋਏ ਸਾਰੇ ਮਹਿਮਾਨਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ | ਮੰਚ ਦਾ ਸੰਚਾਲਨ ਪ੍ਰੋ. ਦੀਪਇੰਦਰ ਸਿੰਘ ਨੇ ਕੀਤਾ | ਇਸ ਸਮੇਂ ਪ੍ਰੋ. ਆਸ਼ਾ, ਪ੍ਰੋ. ਵੀਰਪਾਲ ਕੌਰ, ਪ੍ਰੋ. ਕੰਵਰਜੀਤ ਸਿੰਘ, ਪ੍ਰੋ. ਰੀਤੂ, ਪ੍ਰੋ. ਨਿਧੀ, ਪ੍ਰੋ. ਆਸਮਾ, ਪ੍ਰੋ. ਮੀਨੂੰ ਜਿੰਦਲ, ਪ੍ਰੋ. ਪੂਜਾ ਵੈਦ, ਪ੍ਰੋ. ਗੁਰਦੀਪ ਸਿੰਘ, ਪ੍ਰੋ. ਬ੍ਰਹਮਵੈਦ ਸ਼ਰਮਾ ਵੀ ਮੌਜੂਦ ਸਨ | ਇਨ੍ਹਾਂ ਪ੍ਰੋਗਰਾਮਾਂ ਨੂੰ ਨੇਪਰੇ ਚਾੜ੍ਹਨ ਦਾ ਸਿਹਰਾ ਅੰਗਰੇਜ਼ੀ ਵਿਭਾਗ, ਪੰਜਾਬੀ ਵਿਭਾਗ ਤੇ ਐੱਨ.ਐੱਸ.ਐੱਸ. ਯੂਨਿਟ ਨੂੰ ਜਾਂਦਾ ਹੈ |