ਸ੍ਰੀ ਮੁਕਤਸਰ ਸਾਹਿਬ, 11 ਮਾਰਚ (ਰਣਜੀਤ ਸਿੰਘ ਢਿੱਲੋਂ)-ਪੰਜਾਬ ਰੋਡਵੇਜ਼ ਪੈਨਸ਼ਨਰ ਵੈੱਲਫ਼ੇਅਰ ਐਸੋਸੀਏਸ਼ਨ ਵਲੋਂ ਯੂਨੀਅਨ ਦੇ ਦਫ਼ਤਰ ਬੱਸ ਸਟੈਂਡ ਸ੍ਰੀ ਮੁਕਤਸਰ ਸਾਹਿਬ ਵਿਖੇ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਪ੍ਰਕਾਸ਼ ਕਰਵਾਇਆ ਤੇ ਭੋਗ ਪਾਇਆ ਗਿਆ | ਇਸ ਮੌਕੇ ਗ੍ਰੰਥੀ ਸਿੰਘ ਵਲੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਭੋਗ ਉਪਰੰਤ ਲੰਗਰ ਵਰਤਾਇਆ ਗਿਆ | ਇਸ ਮੌਕੇ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸ਼ਰਮਾ, ਬਲਵੰਤ ਸਿੰਘ ਅਟਵਾਲ ਜਨਰਲ ਸਕੱਤਰ, ਜਸਵੰਤ ਸਿੰਘ ਬਰਾੜ, ਬਲਬੀਰ ਸਿੰਘ ਚੌਧਰੀ, ਕਾਲਾ ਸਿੰਘ ਬੇਦੀ, ਸੁਖਮਿੰਦਰ ਸਿੰਘ ਬੇਦੀ, ਸੁਖਵੰਤ ਸਿੰਘ ਚਾਹਲ, ਕੁਲਦੀਪ ਸਿੰਘ ਬਰਾੜ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਪੰਜਾਬ ਰੋਡਵੇਜ਼ ਪੈਨਸ਼ਨਰ ਵੈੱਲਫ਼ੇਅਰ ਐਸੋਸੀਏਸ਼ਨ ਦੇ ਪ੍ਰਧਾਨ ਮੇਜਰ ਸਿੰਘ ਚੌਂਤਰਾ ਨੇ ਸਮੂਹ ਸੰਗਤ ਦਾ ਧੰਨਵਾਦ ਕੀਤਾ | ਇਸ ਮੌਕੇ ਨਛੱਤਰ ਸਿੰਘ ਜੈਤੋ, ਜੋਗਾ ਸਿੰਘ ਭੁੱਲਰ, ਪਰਸ਼ੋਤਮ ਲਾਲ ਗਿਰਧਰ, ਕਰਨੈਲ ਸਿੰਘ ਮਾੜੀ, ਬਲਦੇਵ ਰਾਜ, ਅਮਰੀਕ ਸਿੰਘ, ਹਰਭਜਨ ਸਿੰਘ, ਜੰਗੀਰ ਸਿੰਘ, ਰਛਪਾਲ ਸਿੰਘ ਤਰਮਾਲਾ, ਲਹਿਣਾ ਸਿੰਘ ਬਰਾੜ ਖਿਓਵਾਲੀ, ਅਮਰਜੀਤ ਸਮਾਲਸਰ, ਹਰਨੇਕ ਸਿੰਘ ਸਾਹੋ, ਗੁਰਨਾਮ ਸਿੰਘ ਗੋਂਦਾਰਾ, ਰੂਪ ਸਿੰਘ ਬਰਗਾੜੀ, ਗੁਰਸੇਵਕ ਸਿੰਘ ਵਾੜਾ ਦਰਾਕਾ, ਸਵਰਨ ਸਿੰਘ ਸੂਰੇਵਾਲਾ, ਅਜਾਇਬ ਸਿੰਘ ਸੂਰੇਵਾਲਾ, ਸੁਰਜੀਤ ਸਿੰਘ ਚੱਕ ਬੀੜ ਸਰਕਾਰ, ਜਸਵੰਤ ਸਿੰਘ ਲੁਹਾਰਾ, ਮਹਿੰਦਰ ਸਿੰਘ ਐੱਸ.ਐੱਸ., ਖੰਡਾ ਸਿੰਘ ਅਬੋਹਰ, ਮੰਦਰ ਸਿੰਘ ਖੂੰਨਣ, ਜਗਤਾਰ ਸਿੰਘ ਕੁੰਡਲ, ਮੰਦਰ ਸਿੰਘ ਸੰਗੂਧੌਣ, ਮਨਜੀਤ ਸਿੰਘ ਸੰਗੂਧੌਣ, ਗਿਆਨ ਚੰਦ, ਮਲਕੀਤ ਸਿੰਘ ਸਰਾਂ, ਸੁਰਜੀਤ ਸਿੰਘ ਜੈਤੋ, ਗੁਰਮੇਲ ਸਿੰਘ ਛੱਤਿਆਣਾ, ਹਰਬੰਸ ਸਿੰਘ ਛੱਤਿਆਣਾ, ਫੂਲ ਚੰਦ, ਹਰਜੀਤ ਸਿੰਘ ਬਠਿੰਡਾ, ਬਲਵਿੰਦਰ ਸਿੰਘ ਨੁਕੇਰੀਆਂ, ਇੰਦਰਪਾਲ ਸਿੰਘ ਸੰਧੂ ਆਦਿ ਹਾਜ਼ਰ ਸਨ |