ਫ਼ਰੀਦਕੋਟ, 11 ਮਾਰਚ (ਜਸਵੰਤ ਸਿੰਘ ਪੁਰਬਾ)-ਸਰਕਾਰੀ ਬਿ੍ਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਐਨ.ਐਸ.ਐਸ. ਵਿਭਾਗ ਵਲੋਂ ਮਹਿਲਾ ਦਿਵਸ ਮਨਾਇਆ ਗਿਆ | ਐਨ.ਐਸ.ਐਸ. ਵਿਭਾਗ ਦੇ ਵਲੰਟੀਅਰਾਂ ਵਲੋਂ ਇਕ ਕੋਰੀਉਗ੍ਰਾਫ਼ੀ ਕੀਤੀ ਗਈ | ਇਸ ਕੋਰੀਉਗ੍ਰਾਫ਼ੀ ਰਾਹੀਂ ਸਮਾਜ 'ਚ ਅÏਰਤ ਦੀ ਸਥਿਤੀ ਨੂੰ ਵਿਖਾਇਆ ਗਿਆ ਤੇ ਇਕ ਸੁਨੇਹਾ ਦਿੱਤਾ ਗਿਆ ਕਿ ਅÏਰਤ ਨੂੰ ਵੀ ਧਰਤੀ ਉੱਪਰ ਓਨੇ ਹੀ ਹੱਕ ਹਨ ਜਿੰਨੇ ਮਰਦ ਨੂੰ ਹਨ | ਅÏਰਤਾਂ ਉੱਪਰ ਜ਼ੁਲਮ ਢਾਹੁਣੇ ਬੰਦ ਕੀਤੇ ਜਾਣ | ਇਸ ਪ੍ਰੋਗਰਾਮ ਵਿਚ ਪੰਜਾਹ ਦੇ ਕਰੀਬ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ | ਐਨ.ਐਸ.ਐਸ ਵਿਭਾਗ ਦੇ ਉਨ੍ਹਾਂ ਵਲੰਟੀਅਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਰਾਸ਼ਟਰੀ ਪੱਧਰ ਤੱਕ ਪ੍ਰਾਪਤੀਆਂ ਕੀਤੀਆਂ | ਪਿ੍ੰਸੀਪਲ ਡਾ. ਗੁਲਸ਼ਨ ਕੁਮਾਰ ਅਹੂਜਾ ਨੇ ਕਿਹਾ ਕਿ ਸਾਡੇ ਸਮਾਜ 'ਚ ਆਮ ਤੌਰ 'ਤੇ ਅੱਜ ਭਾਵੇਂ ਅÏਰਤ ਦੀ ਉਹ ਸਥਿਤੀ ਨਹੀਂ ਜਿਹੜੀ ਪੁਰਾਣੇ ਜ਼ਮਾਨਿਆਂ 'ਚ ਹੁੰਦੀ ਸੀ | ਸਾਡੀ ਹੁਣ ਦੀ ਅÏਰਤ ਪੜ੍ਹੀ ਲਿਖੀ ਤੇ ਵੱਖ- ਵੱਖ ਉੱਚ ਪੱਧਰੇ ਕੰਮਾਂ ਵਿਚ ਹਿੱਸਾ ਲੈ ਰਹੀ ਹੈ | ਸਮਾਗਮ 'ਚ ਵਿਦਿਆਰਥੀਆਂ ਦਾ ਹੌਂਸਲਾ ਅਫ਼ਜਾਈ ਕਰਨ ਲਈ ਕਾਲਜ ਬਰਸਰ ਡਾ. ਸ਼ਾਲਿਨੀ ਗੋਇਲ, ਸੁਪਰਡੈਂਟ ਇਕਬਾਲ ਸਿੰਘ ਤੇ ਪ੍ਰੋ. ਸੁਸ਼ੀਲ ਕੁਮਾਰ (ਇਕਨਾਮਿਕਸ) ਹਾਜ਼ਰ ਹੋਏ | ਪ੍ਰੋਗਰਾਮ ਨੂੰ ਐਨ.ਐਸ.ਐਸ ਕਨਵੀਨਰ (ਲੜਕੀਆਂ) ਪ੍ਰੋ. ਮਨਿੰਦਰ ਕੌਰ ਵਿਰਕ ਤੇ ਪ੍ਰੋਗਰਾਮ ਅਫ਼ਸਰ ਡਾ. ਵੀਰਪਾਲ ਕੌਰ ਤੇ ਹਰਪ੍ਰੀਤ ਸਿੰਘ ਸਫ਼ੀ ਨੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਾਖ਼ੂਬੀ ਨਿਭਾਇਆ |