17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਪੀ. ਆਰ. ਟੀ. ਸੀ. ਪੈਨਸ਼ਨਰਜ਼ ਐਸੋਸੀਏਸ਼ਨ ਫ਼ਰੀਦਕੋਟ ਡਿਪੂ ਨੇ ਸਨਮਾਨ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 12-03-2026
ਫ਼ਰੀਦਕੋਟ, 11 ਮਾਰਚ (ਹਰਮਿੰਦਰ ਸਿੰਘ ਮਿੰਦਾ)-ਪੀ.ਆਰ.ਟੀ.ਸੀ ਪੈਨਸ਼ਨਰਜ਼ ਐਸੋਸੀਏਸ਼ਨ ਫ਼ਰੀਦਕੋਟ ਡਿਪੂ ਵਲੋਂ ਪੈਨਸ਼ਨਰਜ਼ ਸਨਮਾਨ ਸਮਾਗਮ ਗੁਰਦੁਆਰਾ ਖ਼ਾਲਸਾ ਦੀਵਾਨ ਵਿਖੇ ਕਰਵਾਇਆ ਗਿਆ | ਇਹ ਸਮਾਗਮ ਸ਼ੁਕਰਾਨੇ ਲਈ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਅਰਦਾਸ ਨਾਲ ਸ਼ੁਰੂ ਕੀਤਾ ਗਿਆ | ਜਿਸ ਵਿਚ ਸਾਰੇ ਡਿਪੂਆਂ ਸਮੇਤ ਵੱਡੀ ਗਿਣਤੀ 'ਚ ਪੈਨਸ਼ਨਰ ਤੇ ਫ਼ੈਮਲੀ ਪੈਨਸ਼ਨਰ ਹਾਜ਼ਰ ਹੋਏ | ਪ੍ਰਧਾਨ ਕਾਲਾ ਰਾਮ, ਇੰਦਰਜੀਤ ਸਿੰਘ ਖੀਵਾ ਫ਼ਰੀਦਕੋਟ, ਮਦਨ ਮੋਹਨ ਬਰਨਾਲਾ, ਗੁਰਬਚਨ ਸਿੰਘ ਜੱਸੀ ਬਠਿੰਡਾ, ਤਰਸੇਮ ਸਿੰਘ ਲੁਧਿਆਣਾ, ਜਰਨੈਲ ਸਿੰਘ ਪਟਿਆਲਾ, ਭਗਵੰਤ ਸਿੰਘ ਕੰਗਣਵਾਲ, ਹਰੀ ਸਿੰਘ ਚਮਕ ਨੇ ਐਮ.ਡੀ ਪਟਿਆਲਾ ਅਤੇ ਸਰਕਾਰ ਦੇ ਪੈਨਸ਼ਨਰਾਂ ਸਬੰਧੀ ਮਾੜੇ ਰਵੀਏ ਲਈ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਸਾਰੇ ਪੈਨਸ਼ਨਰਾਂ ਨੂੰ ਮਜ਼ਬੂਤ ਏਕਤਾ ਤੇ ਸਖ਼ਤ ਸੰਘਰਸ਼ ਲਈ ਤਿਆਰ ਰਹਿਣ ਲਈ ਪ੍ਰੇਰਿਤ ਕੀਤਾ | ਸੀਤਾ ਰਾਮ ਜੀ.ਐਮ, ਕਸ਼ਮੀਰ ਕੌਰ ਗਿੱਲ ਤੇ ਸੁਰਿੰਦਰ ਸਿੰਘ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪੈਨਸ਼ਨਰਾਂ ਨੂੰ ਕੋਈ ਵੀਂ ਸਮਸਿਆ ਨਹੀਂ ਆਉਣ ਦਿਤੀ ਜਾਵੇਗੀ | ਅਖੀਰ ਵਿਚ ਸੈਂਟਰ ਕਮੇਟੀ ਪਟਿਆਲਾ ਤੋਂ ਆਏ ਮੈਂਬਰਾਂ ਸਮੇਤ ਸਾਰੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜਲੌਰ ਸਿੰਘ ਖਾਲਸਾ, ਨਛੱਤਰ ਸਿੰਘ, ਤਰਸੇਮ ਲਾਲ, ਗੁਰਨਾਇਬ ਸਿੰਘ, ਬਲਜਿੰਦਰ ਸਿੰਘ ਘਾਰੂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਅਗਲੀ ਖ਼ਬਰ ਕੋਆਰਪ੍ਰੇਟਿਵ ਸੁਸਾਇਟੀ ਬਰਗਾੜੀ ਵਿਖੇ ਨਵੇਂ ਕਮਰਿਆਂ ਦੀ ਉਸਾਰੀ ਦੀ ਸ਼ੁਰੂਆਤ
Ad Position 24