ਜੈਤੋ, 11 ਮਾਰਚ (ਗੁਰਚਰਨ ਸਿੰਘ ਗਾਬੜੀਆ)-ਸਮਾਜ ਸੇਵੀ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ ਜੈਤੋ ਦੇ ਸਰਪ੍ਰਸਤ ਮੁਕੇਸ਼ ਬਾਂਸਲ ਤੇ ਪ੍ਰਧਾਨ ਮੋਹਨ ਲਾਲ ਜਿੰਦਲ (ਐਲ.ਆਈ.ਸੀ) ਦੀ ਅਗਵਾਈ ਹੇਠ ਜਰਨਲ ਮੀਟਿੰਗ ਹੋਈ | ਜਿਸ ਵਿਚ ਸਾਲ 2026 ਤੋਂ 2027 ਲਈ ਨਵੀਂ ਟੀਮ ਦੀ ਚੋਣ ਸਰਬ ਸੰਮਤੀ ਨਾਲ ਹੋਈ ਤੇ ਰੁਲੀਆ ਰਾਮ ਸਿੰਗਲਾ ਗਿੱਜੀ ਵਾਲਾ ਪਿ੍ਟਿੰਗ ਪ੍ਰੈਸ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ | ਉਪਰੰਤ ਦੂਜੇ ਅਹੁਦੇਦਾਰਾਂ ਦੀ ਚੋਣ ਹੋਈ ਜਿਸ ਵਿਚ ਸੁਧਾਂਸ਼ੂ ਜਿੰਦਲ ਸੈਕਟਰੀ, ਕਿ੍ਸ਼ਨ ਮਿੱਤਲ ਖ਼ਜ਼ਾਨਚੀ ਤੇ ਪ੍ਰਵੀਨ ਕਾਂਸਲ ਸੈਕਟਰੀ ਚੁਣੇ ਗਏ | ਨਵੇਂ ਅਹੁਦੇਦਾਰਾਂ ਨੇ ਵਿਸ਼ਵਾਸ ਦਿਵਾਇਆ ਕਿ ਸੰਸਥਾ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦੀ ਸਹਿਮਤੀ ਨਾਲ ਮਨੁੱਖਤਾ ਦੇ ਭਲੇ ਲਈ ਕੈਂਪ ਆਦਿ ਲਗਾਏ ਜਾਣਗੇ | ਸਟੇਟ ਦੇ ਆਬਜ਼ਰਵਰ ਸੁਭਾਸ਼ ਚੰਦਰ ਗੋਇਲ ਕੋਟਕਪੂਰਾ ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਉਨ੍ਹਾਂ ਨੇ ਆਸ ਪ੍ਰਗਟ ਕੀਤੀ ਕਿ ਨਵੀਂ ਟੀਮ ਵੱਧ ਚੜ੍ਹ ਕੇ ਕੰਮ ਕਰੇਗੀ | ਇਸ ਮੌਕੇ ਵਾਈਸ ਪ੍ਰਧਾਨ ਸੰਜੇ ਮਿੱਤਲ, ਵਿਜੇ ਕੁਮਾਰ ਬਿਸ਼ਨੰਦੀ ਵਾਲੇ, ਅਮਨ ਅਰੋੜਾ, ਜਗਦੀਸ਼ ਅਰੋੜਾ, ਮੇਜਰ ਸਿੰਘ ਸਟੇਟ ਮੈਂਬਰ, ਪ੍ਰਹਲਾਦ ਰਾਏ ਗਰਗ ਸਟੇਟ ਮੈਂਬਰ, ਸੁਨੀਲ ਸਿੰਘਲਾ, ਰਿੰਕੂ ਬਿੰਦਲ, ਭਰਤ ਬਾਂਸਲ, ਪੰਕਜ ਸ਼ਰਮਾ, ਰਾਮੇਸ਼ ਮੌਂਗਾ, ਜਸਵੀਰ ਸਿੰਘ ਧਾਰੀਵਾਲ, ਵਿੱਕੀ ਸਿੰਗਲਾ ਅਤੇ ਵਿਕਾਸ ਗੋਇਲ ਮੌਜੂਦ ਸਨ |