ਕੋਟਕਪੂਰਾ ਵਿਖੇ ਖ਼ਾਲੀ ਪਲਾਟ 'ਚੋਂ ਸਬਜ਼ੀ ਦੇ ਕਰੇਟ 'ਚ ਪਏ ਗੁਟਕਾ ਸਾਹਿਬ ਮਿਲੇ
ਅਜੀਤ ਡੈਸਕ
13-03-2026
ਉਨ੍ਹਾਂ ਡੀ.ਐਸ.ਪੀ ਸੰਜੀਵ ਕੁਮਾਰ, ਥਾਣਾ ਮੁਖੀ ਇੰਸ. ਚਮਕੌਰ ਸਿੰਘ ਸਮੇਤ ਹੋਰ ਅਧਿਕਾਰੀਆਂ ਨੂੰ ਉਕਤ ਬੇਅਦਬੀ ਕੇਸ ਨੂੰ ਡੂੰਘਾਈ ਨਾਲ ਜਾਂਚ ਕਰਨ ਦੀ ਅਪੀਲ ਕੀਤੀ | ਜਥੇਦਾਰ ਸ਼ੇਰ ਸਿੰਘ ਮੰਡ ਵਲੋਂ ਤੁਰੰਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਧਿਆਨ 'ਚ ਕੇਸ ਲਿਆਂਦਾ | ਉਨ੍ਹਾਂ ਕਿਹਾ ਕਿ ਆਉਣ ਵਾਲੀ ਕਮੇਟੀ ਮੀਟਿੰਗ 'ਚ ਵਿਚਾਰਿਆ ਜਾਵੇਗਾ ਕਿ ਜੋ ਸੰਗਤਾਂ ਬਿਰਧ ਗੁਟਕਾ ਸਾਹਿਬ ਦੀ ਸੰਭਾਲ ਨਹੀਂ ਕਰ ਸਕਦੀਆਂ ਉਨ੍ਹਾਂ ਨੂੰ ਪ੍ਰੇਰਿਤ ਕਰਕੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਬਿਰਧ ਗੁਟਕਾ ਸਾਹਿਬ ਬਿਰਾਜਮਾਨ ਕਰਵਾਏ ਜਾਣਗੇ | ਸਿੰਘ ਸਾਹਿਬ ਵਲੋਂ ਗੁਟਕਾ ਸਾਹਿਬ ਨੂੰ ਸਤਿਕਾਰ ਸਹਿਤ ਗੁਰਦੁਆਰਾ ਚੁੱਲਾ ਸਾਹਿਬ ਬਾਬਾ ਜੱਸਾ ਸਿੰਘ ਵਿਖੇ ਸੁਭਾਏਮਾਨ ਕਰਵਾ ਦਿੱਤੇ ਗਏ ਹਨ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਜਗਜੀਤ ਸਿੰਘ, ਗ੍ਰੰਥੀ ਚੰਦਰਹੰਸ ਸਿੰਘ, ਗੁਰਦੁਆਰਾ ਗੋਦਾਵਰੀ ਸਰ ਸਾਹਿਬ ਢਿਲਵਾਂ ਕਲਾਂ ਦੇ ਸਮੂਹ ਕਰਮਚਾਰੀ, ਹਲਕਾ ਪ੍ਰਚਾਰਕ ਭਾਈ ਰਵਿੰਦਰ ਸਿੰਘ ਚੰਦੜ, ਭਾਈ ਖੁਸ਼ਕਰਨ ਸਿੰਘ ਭਾਣਾ ਆਦਿ ਸੰਗਤਾਂ ਹਾਜ਼ਰ ਸਨ |