ਰੁਪਾਣਾ, 12 ਮਾਰਚ (ਜਗਜੀਤ ਸਿੰਘ)-ਈਰਾਨ ਇਜ਼ਰਾਈਲ ਜੰਗ ਦਾ ਅਸਰ ਜਗਜੀਤ ਗੈਸ ਏਜੰਸੀ ਰੁਪਾਣਾ ਵਿਚ ਅਸਰ ਦੇਖਣ ਨੂੰ ਮਿਲਿਆ ਰਿਹਾ ਹੈ | ਜਾਣਕਾਰੀ ਅਨੁਸਾਰ ਪਿਛਲੇ 2 ਦਿਨਾਂ ਤੋਂ ਏਜੰਸੀ ਵਿਚ ਸਿਲੰਡਰਾਂ ਵਾਲੀ ਗੱਡੀ ਨਾ ਆਉਣ ਕਰਕੇ ਏਜੰਸੀ ਨਾਲ ਜੁੜੇ ਪਿੰਡਾਂ ਦੇ ਵਾਸੀਆਂ ਵਿਚ ਹਾਹਾਕਾਰ ਮੱਚੀ ਹੋਈ ਹੈ | ਪਿਛਲੇ ਦਿਨੀਂ ਭਾਵੇਂ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਗੈਸ ਏਜੰਸੀ ਮਾਲਕਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੋਸ਼ਲ ਮੀਡੀਆ ਜਾਂ ਹੋਰ ਸਰੋਤਾਂ 'ਤੇ ਫ਼ੈਲ ਰਹੀਆਂ ਗ਼ਲਤ ਖ਼ਬਰਾਂ ਤੇ ਅਫ਼ਵਾਹਾਂ 'ਤੇ ਵਿਸ਼ਵਾਸ ਨਾ ਕੀਤਾ ਜਾਵੇ, ਜਦਕਿ ਗੈਸ ਏਜੰਸੀਆਂ 'ਚ ਸਪਲਾਈ ਦੀ ਕੋਈ ਕਮੀ ਨਹੀਂ ਤੇ ਸਪਲਾਈ ਪਹਿਲਾਂ ਦੀ ਤਰ੍ਹਾਂ ਹੀ ਨਿਰਵਿਘਨ ਜਾਰੀ ਹੈ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਰੇਲੂ ਜ਼ਰੂਰਤਾਂ ਲਈ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ | ਇਸ ਦੇ ਬਾਵਜੂਦ ਵੀ ਪਿੰਡ ਰੁਪਾਣਾ ਵਿਚ ਤੀਜੇ ਦਿਨ ਸਿਲੰਡਰਾਂ ਵਾਲੀ ਗੱਡੀ ਆਉਣ 'ਤੇ ਗੈਸ ਏਜੰਸੀ ਅੱਗੇ ਲੰਮੀਆਂ ਲਾਈਨਾਂ ਦੇਖਣ ਨੂੰ ਮਿਲੀਆਂ |