30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਰਾਮਨੌਮੀ ਮੌਕੇ ਹਵਨ ਯੱਗ ਕਰਵਾਇਆ

Ad Position 21
No active advertisement
ਅਜੀਤ ਡੈਸਕ 28-03-2026
ਗਿੱਦੜਬਾਹਾ, 27 ਮਾਰਚ (ਪਰਮਜੀਤ ਸਿੰਘ ਥੇੜ੍ਹੀ)-ਰਾਮਨੌਮੀ ਦੇ ਸੰਬੰਧ 'ਚ ਸ਼ਹਿਰ ਦੇ ਸ੍ਰੀ ਦੁਰਗਾ ਮੰਦਰ, ਹਨੂੰਮਾਨ ਮੰਦਰ, ਪ੍ਰਾਚੀਨ ਗਊਸ਼ਾਲਾ ਮੰਦਰ, ਸ੍ਰੀ ਰਾਮ ਮੰਦਰ, ਸੰਤੋਸ਼ੀ ਮਾਤਾ ਮੰਦਰ, ਡੇਰਾ ਬਾਬਾ ਗੰਗਾ ਰਾਮ ਆਦਿ ਵਿਖੇ ਨਰਾਤਿਆਂ ਦੀ ਸਮਾਪਤੀ 'ਤੇ ਸ਼ਰਧਾਲੂਆਂ ਵਲੋਂ ਮੰਦਰਾਂ 'ਚ ਰਾਮਨੌਮੀ ਦੇ ਸੰਬੰਧ 'ਚ ਵਿਸ਼ੇਸ਼ ਤੌਰ 'ਤੇ ਕੰਜਕ ਪੂਜਨ ਕੀਤਾ ਗਿਆ | ਸਥਾਨਕ ਸ੍ਰੀ ਦੁਰਗਾ ਮੰਦਰ ਵਿਖੇ ਪ੍ਰਧਾਨ ਅਮਿਤ ਕੁਮਾਰ ਸਿੰਪੀ ਬਾਂਸਲ, ਸਕੱਤਰ ਸ਼ਾਮ ਲਾਲ ਗਰਗ, ਖ਼ਜ਼ਾਨਚੀ ਰਾਕੇਸ਼ ਗਰਗ ਬਿੱਟੂ ਤੇ ਹੋਰਨਾਂ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਕੰਜਕ ਪੂਜਨ ਉਪਰੰਤ ਸ਼ਰਧਾਲੂਆਂ ਵਿਚ ਮਾਤਾ ਰਾਣੀ ਦਾ ਭੰਡਾਰਾ ਵਰਤਾਇਆ ਗਿਆ | ਇਸ ਮੌਕੇ ਅਮਿਤ ਕੁਮਾਰ ਸ਼ਿੰਪੀ ਬਾਂਸਲ, ਸੰਜੇ ਸਿੰਗਲਾ, ਰਾਕੇਸ਼ ਗਰਗ ਬਿੱਟੂ, ਦਵਿੰਦਰ ਗਰਗ, ਓਮ ਪ੍ਰਕਾਸ਼ ਓਮੀ, ਇਕਬਾਲ ਢੱਲਾ ਰਿੰਕੂ, ਡਾ. ਅਨਿਲ ਗਰਗ, ਭਗਵਾਨ ਦਾਸ ਅਹੂਜਾ, ਦੀਵਾਨ ਚੰਦ ਬਾਂਸਲ, ਸਤੀਸ਼ ਕੁਮਾਰ ਬਾਂਸਲ, ਵਿਨੋਦ ਕੁਮਾਰ ਬਾਂਸਲ, ਬਲਦੇਵ ਰਾਜ, ਜਨਿੰਦਰ ਕੁਮਾਰ, ਭਰਤ ਭੂਸ਼ਣ ਸਿੰਗਲਾ, ਵਿਜੇ ਬਾਂਸਲ, ਅਜੇ ਕੁਮਾਰ, ਅਮਿਤ ਅਰੋੜਾ, ਪੁਨੀਤ ਕੁਮਾਰ, ਮਦਨ ਲਾਲ ਬਾਂਸਲ, ਹਰਬੰਸ ਛਾਬੜਾ, ਰਾਧੇ ਸ਼ਾਮ ਕਟਾਰੀਆ, ਨਰੇਸ਼ ਅਹੂਜਾ ਅਤੇ ਸੁਭਾਸ਼ ਗਿਲਹੋਤਰਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਵਿਖੇ ਬੀ.ਏ. ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਪੁਰਾਣੇ ਮਾਈਨਰ 'ਤੇ ਬਣੇ ਨਵੇਂ ਪੁਲ ਕਾਰਨ ਲੋਕ ਪ੍ਰੇਸ਼ਾਨ
Ad Position 24