29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਲਛਮਣ ਸਿੰਘ ਸਿੱਧੂ ਸਿੰਘਾਂਵਾਲਾ ਨਮਿਤ ਅੰਤਿਮ ਅਰਦਾਸ ਕੱਲ੍ਹ

Ad Position 21
No active advertisement
ਅਜੀਤ ਡੈਸਕ 28-03-2026
ਸ੍ਰੀ ਮੁਕਤਸਰ ਸਾਹਿਬ, 27 ਮਾਰਚ (ਰਣਜੀਤ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ ਮੈਨੀਟੋਬਾ (ਕੈਨੇਡਾ) ਦੇ ਚੇਅਰਮੈਨ ਰਹੇ ਲਛਮਣ ਸਿੰਘ ਸਿੱਧੂ (91 ਸਾਲ) ਸੇਵਾ ਮੁਕਤ ਪਟਵਾਰੀ ਪਿੰਡ ਸਿੰਘਾਂਵਾਲਾ ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਸਨ | ਆਪ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਨੇੜਲੇ ਤੇ ਵਿਸ਼ਵਾਸਪਾਤਰ ਸਾਥੀਆਂ ਵਿਚੋਂ ਸਨ | ਆਪ ਸ੍ਰੀ ਮੁਕਤਸਰ ਸਾਹਿਬ ਇਲਾਕੇ ਤੇ ਮੋਗਾ ਵਿਚ ਮਾਲ ਪਟਵਾਰੀ ਵਜੋਂ ਸੇਵਾਵਾਂ ਨਿਭਾਉਂਦੇ ਰਹੇ ਹਨ ਤੇ 1988 ਵਿਚ ਸੇਵਾ ਮੁਕਤ ਹੋਣ ਮਗਰੋਂ ਰਾਜਨੀਤਕ ਖੇਤਰ 'ਚ ਵਿਚਰਨ ਲੱਗ ਗਏ ਸਨ | ਇਨ੍ਹਾਂ ਦੇ ਸਪੁੱਤਰ ਰਾਜਿੰਦਰ ਪਾਲ ਸਿੰਘ ਸਿੱਧੂ 1984 ਤੋਂ ਪਰਿਵਾਰ ਸਮੇਤ ਵਿੰਨੀਪੈਗ ਕੈਨੇਡਾ ਵਿਖੇ ਸੈਟਲ ਹਨ | ਮਿ੍ਤਕ ਸ੍ਰੀ ਮੁਕਤਸਰ ਸਾਹਿਬ ਵਾਸੀ ਮਰਹੂਮ ਕਪੂਰ ਸਿੰਘ ਕੰਗ ਦੇ ਮਾਮਾ ਸਨ | ਉਨ੍ਹਾਂ ਦੇ ਸਦੀਵੀਂ ਵਿਛੋੜੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸੀਨੀਅਰ 'ਆਪ' ਆਗੂ ਸੰਤ ਸਿੰਘ ਬਰਾੜ, ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ, ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਬਰਕੰਦੀ, ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਚੌਧਰੀ ਦੌਲਤ ਰਾਮ ਸਿੰਘ ਥਿੰਦ ਰਿਟਾ. ਕਾਨੂੰਨਗੋ, ਜਥੇਦਾਰ ਗੁਰਪਿਆਰ ਸਿੰਘ ਮੱਲਣ, ਜਬਰਜੰਗ ਸਿੰਘ ਬਰਾੜ ਚੱਕ ਦੂਹੇਵਾਲਾ, ਜਥੇ. ਨਵਤੇਜ ਸਿੰਘ ਕਾਉਣੀ ਮੈਂਬਰ ਸ਼੍ਰੋਮਣੀ ਕਮੇਟੀ, ਭਾਜਪਾ ਦੇ ਸੂਬਾ ਬੁਲਾਰੇ ਤੇ ਸਾਬਕਾ ਸੂਚਨਾ ਕਮਿਸ਼ਨਰ ਨਿਧੱੜਕ ਸਿੰਘ ਬਰਾੜ ਮੋਗਾ, ਸੀਨੀਅਰ ਅਕਾਲੀ ਆਗੂ ਤੀਰਥ ਸਿੰਘ ਮਾਹਲਾ, ਰਜਿੰਦਰ ਸਿੰਘ ਡੱਲਾ ਮੋਗਾ, ਨਿਹਾਲ ਸਿੰਘ ਭੰਗੇਰੀਆ ਜ਼ਿਲ੍ਹਾ ਪ੍ਰਧਾਨ, ਖਣਮੁਖ ਪੱਤੋ ਭਾਰਤੀ ਜ਼ਿਲ੍ਹਾ ਪ੍ਰਧਾਨ ਸ਼ਹਿਰੀ, ਖੇਡ ਪ੍ਰਮੋਟਰ ਪਰਮਜੀਤ ਸਿੰਘ ਡਾਲਾ, ਹਰਮੇਲ ਸਿੰਘ ਮੌੜ ਨੌਂ ਆਬਾਦ ਸਾਬਕਾ ਚੇਅਰਮੈਨ, ਬਾਵਾ ਯਾਦਵਿੰਦਰ ਸਿੰਘ ਲਾਲੀ, ਮਨਜੀਤ ਸਿੰਘ ਫ਼ੱਤਣਵਾਲਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਾਵਾ ਗੁਰਿੰਦਰ ਸਿੰਘ ਕੋਕੀ ਆਦਿ ਨੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ | ਉਨ੍ਹਾਂ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ 29 ਮਾਰਚ ਦਿਨ ਐਤਵਾਰ ਨੂੰ ਸਵੇਰੇ 10 ਤੋਂ 11 ਵਜੇ ਤੱਕ ਗੁਰਦੁਆਰਾ ਸਾਹਿਬ ਬਾਬਾ ਮੋਹਰ ਸਿੰਘ ਪਿੰਡ ਸਿੰਘਾਂਵਾਲਾ (ਮੋਗਾ) ਵਿਖੇ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਪਿੰਡ ਚੜੇਵਾਨ ਵਿਖੇ ਕਲੱਬ ਨੇ ਸਫ਼ਾਈ ਮੁਹਿੰਮ ਚਲਾਈ ਅਗਲੀ ਖ਼ਬਰ ਸਰਬੱਤ ਦਾ ਭਲਾ ਟਰੱਸਟ ਵਲੋਂ ਲੋੜਵੰਦਾਂ ਨੂੰ ਚੈੱਕ ਤਕਸੀਮ
Ad Position 24