ਬਰਗਾੜੀ, 27 ਮਾਰਚ (ਸੁਖਰਾਜ ਸਿੰਘ ਗੋਂਦਾਰਾ)-ਬਰਗਾੜੀ ਨਿਵਾਸੀ ਟਕਸਾਲੀ ਅਕਾਲੀ ਆਗੂ ਰਣਜੀਤ ਸਿੰਘ ਗੋਂਦਾਰਾ ਕੈਨੇਡਾ, ਕੁਲਦੀਪ ਸਿੰਘ ਗੋਂਦਾਰਾ ਦੇ ਮਾਤਾ ਤੇ ਰਾਜਬਹਾਦਰ ਸਿੰਘ ਕੈਨੇਡਾ, ਜਤਿੰਦਰ ਸਿੰਘ ਕੈਨੇਡਾ ਤੇ ਬਲਬਹਾਦਰ ਸਿੰਘ ਗੋਂਦਾਰਾ ਦੇ ਸਤਿਕਾਰਤ ਦਾਦੀ ਮਾਤਾ ਮਹਿੰਦਰ ਕੌਰ ਗੋਂਦਾਰਾ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਦਾ ਸੰਸਕਾਰ ਬਰਗਾੜੀ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ ਸੀ, ਅੱਜ ਉਨ੍ਹਾਂ ਦੇ ਅੰਗੀਠਾ ਸੰਭਾਲਣ ਦੀ ਰਸਮ ਕੀਤੀ ਗਈ | ਇਸ ਮੌਕੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਸੇਵਾ-ਮੁਕਤ ਆਈ.ਜੀ ਪੰਜਾਬ ਪੁਲਿਸ ਜਤਿੰਦਰ ਸਿੰਘ ਔਲਖ, ਯਾਦਵਿੰਦਰ ਸਿੰਘ ਔਲਖ, ਡਾ. ਗੁਰਦੀਪ ਸਿੰਘ ਬਰਾੜ, ਜਗਸੀਰ ਸਿੰਘ ਸੀਰ ਢਿੱਲੋਂ ਕੈਨੇਡਾ, ਜਗਸੀਰ ਸਿੰਘ ਜੱਗਾ ਗੋਂਦਾਰਾ ਕੈਨੇਡਾ, ਅਮਰਜੀਤ ਸਿੰਘ ਗੋਂਦਾਰਾ, ਇੰਦਰਜੀਤ ਸ਼ਰਮਾ, ਹਰਦੀਪ ਸਿੰਘ ਸੰਧੂ, ਸ਼ਵਿੰਦਰ ਸਿੰਘ ਚੰਨੀ, ਅਜੈਪਾਲ ਸਿੰਘ, ਜਗਵਿੰਦਰ ਸਿੰਘ ਢਿੱਲੋਂ, ਵੀਰ ਚੰਦ ਸ਼ਰਮਾ ਪੰਚ, ਜੈਪਾਲ ਸ਼ਰਮਾ, ਗੁਰਦਿੱਤ ਸਿੰਘ ਢਿੱਲੋਂ ਆਦਿ ਹਾਜ਼ਰ ਸੀ |