21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਸੂਬੇਦਾਰ ਦਲੀਪ ਸਿੰਘ ਨੰਬਰਦਾਰ ਠੱਠੀ ਭਾਈ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ <br/>

Ad Position 21
No active advertisement
ਅਜੀਤ ਡੈਸਕ 06-04-2026
ਠੱਠੀ ਭਾਈ, 5 ਅਪ੍ਰੈਲ (ਜਗਰੂਪ ਸਿੰਘ ਮਠਾੜੂ)-ਪਿੰਡ ਠੱਠੀ ਭਾਈ ਦੀ ਬਹੁ ਪੱਖੀ ਸ਼ਖ਼ਸੀਅਤ ਸੇਵਾ ਮੁਕਤ ਸੂਬੇਦਾਰ ਦਲੀਪ ਸਿੰਘ ਨੰਬਰਦਾਰ ਦੇ ਦਿਹਾਂਤ ਨਾਲ ਇਲਾਕੇ 'ਚ ਗਹਿਰਾ ਸ਼ੋਕ ਪਾਇਆ ਜਾ ਰਿਹਾ ਹੈ | ਉਨ੍ਹਾਂ ਦੇ ਅਚਾਨਕ ਵਿਛੋੜੇ ਨਾਲ ਪਰਿਵਾਰ ਨੂੰ ਪਏ ਇਸ ਨਾ ਪੂਰੇ ਹੋਣ ਵਾਲੇ ਘਾਟੇ 'ਤੇ ਵੱਖ-ਵੱਖ ਸਮਾਜਿਕ, ਧਾਰਮਿਕ ਤੇ ਰਾਜਨੀਤਕ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ | ਇਸ ਮੌਕੇ ਇਲਾਕੇ ਦੀਆਂ ਅਹਿਮ ਸ਼ਖ਼ਸੀਅਤਾਂ ਤੇ ਪਿੰਡ ਵਾਸੀਆਂ ਨੇ ਪਰਿਵਾਰ ਨਾਲ ਹਮਦਰਦੀ ਜਤਾਉਂਦਿਆਂ ਕਿਹਾ ਕਿ ਸੂਬੇਦਾਰ ਦਲੀਪ ਸਿੰਘ ਨੰਬਰਦਾਰ ਇਕ ਇਮਾਨਦਾਰ, ਨਿਡਰ ਤੇ ਸੇਵਾ ਮੁਖੀ ਵਿਅਕਤੀ ਸਨ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੌਰਾਨ ਦੇਸ਼ ਦੀ ਸੇਵਾ ਕਰਨ ਦੇ ਨਾਲ-ਨਾਲ ਸਮਾਜਿਕ ਕਾਰਜਾਂ 'ਚ ਵੀ ਅਹਿਮ ਯੋਗਦਾਨ ਪਾਇਆ | ਉਨ੍ਹਾਂ ਦੇ ਸਪੁੱਤਰ ਸੁਖਜਿੰਦਰਪਾਲ ਸਿੰਘ ਕਿੰਗਰਾ ਅਤੇ ਹਰਜਿੰਦਰਪਾਲ ਸਿੰਘ ਕਿੰਗਰਾ ਕੈਨੇਡਾ ਨਾਲ ਪਰਵਿੰਦਰ ਸਿੰਘ ਸੋਨੀ ਕਿੰਗਰਾ ਕੈਨੇਡਾ, ਕੁਲਦੀਪ ਸਿੰਘ ਬਰਾੜ ਕੈਨੇਡਾ ਸਾਹੋਕੇ, ਹਰਭਗਵਾਨ ਸਿੰਘ ਬਰਾੜ ਕੈਨੇਡਾ ਥਰਾਜ, ਬਲਜਿੰਦਰ ਬਰਾੜ ਸਾਹੋਕੇ ਯੂ.ਐਸ.ਏ, ਠੇਕੇਦਾਰ ਹਰਬੰਸ ਸਿੰਘ ਮਧੇਕੇ, ਮਹਿੰਦਰ ਬਰਾੜ ਯੂ.ਐਸ.ਏ., ਅਵਤਾਰ ਬਰਾੜ ਯੂ.ਐਸ.ਏ., ਕਰਮ ਸਿੰਘ ਕੌਰੀ ਕੈਨੇਡਾ, ਨਰਾਇਣਦੀਪ ਬਰਾੜ ਮੱਲਕੇ ਯੂ.ਐਸ.ਏ., ਸੁਖਵੀਰ ਸਿੰਘ ਸੁੱਖਾ ਕੈਨੇਡੀਅਨ ਸੇਖਾ ਕਲਾਂ, ਸੂਬੇਦਾਰ ਹਰਬੰਸ ਸਿੰਘ ਕੈਨੇਡਾ ਸੇਖਾ ਕਲਾਂ, ਰਾਜਾ ਮਾਨ ਕੈਨੇਡਾ ਠੱਠੀ ਭਾਈ, ਤੇਜਿੰਦਰਪਾਲ ਸਿੰਘ ਵਿਰਕ ਕੈਨੇਡਾ ਥਰਾਜ ਆਦਿ ਵੱਖ-ਵੱਖ ਵਰਗਾਂ ਦੇ ਲੋਕਾਂ ਵਲੋਂ ਦੁੱਖ ਸਾਂਝਾ ਕੀਤਾ ਗਿਆ ਤੇ ਪਰਿਵਾਰ ਨੂੰ ਹੌਂਸਲਾ ਦਿੱਤਾ ਗਿਆ | ਦੁੱਖ ਸਾਂਝਾ ਕਰਨ ਵਾਲਿਆਂ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿੱਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖ਼ਸ਼ੇ ਤੇ ਪਰਿਵਾਰ ਨੂੰ ਇਹ ਅਸਹਿ ਘੜੀ ਸਹਿਣ ਦੀ ਤਾਕਤ ਦੇਵੇ | ਇਸ ਦੌਰਾਨ ਵੱਡੀ ਗਿਣਤੀ 'ਚ ਲੋਕਾਂ ਨੇ ਪਰਿਵਾਰ ਦੇ ਘਰ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ |

Ad Position 22
No active advertisement
ਪਿਛਲੀ ਖ਼ਬਰ ਸਿਵਲ ਸੁਸਾਇਟੀ ਮੋਗਾ ਨੇ ਡੀ.ਐਮ. ਕਾਲਜ ਸੰਸਥਾਵਾਂ 'ਚ ਪੈਂਫ਼ਲਿਟ ਵੰਡ ਕੇ ਸੰਸਥਾਵਾਂ ਨੂੰ ਬਚਾਉਣ ਦਾ ਸੰਘਰਸ਼ ਵਿੱਢਿਆ... ਅਗਲੀ ਖ਼ਬਰ ਮਨਜੀਤ ਮਾਨ ਦੇ 31 ਸਾਲਾਂ ਦੇ ਕੰਮ ਦਾ ਮੁੱਲ ਪਾਵੇਗੀ ਕਾਂਗਰਸ ਪਾਰਟੀ ਇਸ ਵਾਰ
Ad Position 24