22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਰਾਮ ਪੰਚਾਇਤ ਨੇ ਗੁਰਤੇਜ ਸਿੰਘ ਨੂੰ ਸੇਵਾ-ਮੁਕਤੀ 'ਤੇ ਕੀਤਾ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 06-04-2026
ਬਾਘਾ ਪੁਰਾਣਾ, 5 ਅਪ੍ਰੈਲ (ਗੁਰਮੀਤ ਸਿੰਘ ਮਾਣੂੰਕੇ)-ਪਿੰਡ ਮਾਣੂੰਕੇ ਦੀ ਗਰਾਮ ਪੰਚਾਇਤ ਵਲੋਂ ਸੇਵਾ-ਮੁਕਤ ਹੋਏ ਬਿਜਲੀ ਲਾਈਨਮੈਨ ਨੂੰ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਅਮਰਜੀਤ ਸਿੰਘ ਖ਼ਾਲਸਾ ਨੇ ਦੱਸਿਆ ਕਿ ਪਿੰਡ ਮਾਣੂੰਕੇ ਵਿਖੇ ਬਿਜਲੀ ਵਿਭਾਗ 'ਚ ਲਾਈਨਮੈਨ ਦੀਆਂ ਸੇਵਾਵਾਂ ਨਿਭਾ ਰਹੇ ਗੁਰਤੇਜ ਸਿੰਘ ਤੇਜ ਭਿੰਡਰ ਬਿਜਲੀ ਵਾਲਾ 35 ਸਾਲ ਬੇਦਾਗ਼ ਸੇਵਾਵਾਂ ਦਿੰਦੇ ਹੋਏ ਸੇਵਾ-ਮੁਕਤ ਹੋਏ | ਉਨ੍ਹਾਂ ਦੱਸਿਆ ਕਿ ਗੁਰਤੇਜ ਸਿੰਘ ਤੇਜ ਬਿਜਲੀ ਵਾਲਾ ਵਲੋਂ ਦਿਨ-ਰਾਤ ਮਾਣੂੰਕੇ ਦੇ ਕਿਸਾਨਾਂ ਦੀਆਂ ਬਿਜਲੀ ਨਾਲ ਸਬੰਧਿਤ ਸਮੱਸਿਆਵਾਂ ਨੂੰ ਹੱਲ ਕਰਨ ਦੀ ਸੇਵਾ ਭਾਵਨਾ ਨੂੰ ਧਿਆਨ 'ਚ ਰੱਖਦੇ ਹੋਏ ਸੇਵਾ-ਮੁਕਤੀ 'ਤੇ ਪਿੰਡ ਮਾਣੂੰਕੇ ਦੀਆਂ ਗਰਾਮ ਪੰਚਾਇਤਾਂ ਵਲੋਂ ਗੁਰਤੇਜ ਸਿੰਘ ਤੇਜ ਬਿਜਲੀ ਵਾਲਾ ਨੂੰ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰਤੇਜ ਸਿੰਘ ਤੇਜ ਨੇ ਪਿੰਡ ਵਾਸੀਆਂ ਦਾ ਇਸ ਸਨਮਾਨ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਪ੍ਰਧਾਨ ਮਨਦੀਪ ਸਿੰਘ ਮਾਣੂੰਕੇ, ਸਰਪੰਚ ਨਿਰਮਲ ਸਿੰਘ ਮਾਣੂੰਕੇ, ਸੈਕਟਰੀ ਰਾਜ ਬਹਾਦਰ ਸਿੰਘ, ਕਿਸਾਨ ਆਗੂ ਰਵਿੰਦਰ ਸਿੰਘ ਭੋਲਾ, ਮੈਨੇਜਰ ਜਗਜੀਤ ਸਿੰਘ ਵਿਕਰਾਜ ਪੈਲੇਸ, ਪ੍ਰਧਾਨ ਚਰਨਜੀਤ ਸਿੰਘ ਚਰਨਾ, ਕਿਸਾਨ ਆਗੂ ਅਮਰਜੀਤ ਸਿੰਘ ਪੰਚ, ਜਗਦੇਵ ਸਿੰਘ ਜੱਗੂ, ਰਾਮਜੀਤ ਸਿੰਘ ਪੰਚ, ਹਰਭਗਵਾਨ ਸਿੰਘ ਪੰਚ, ਗਿਆਨੀ ਰੇਸ਼ਮ ਸਿੰਘ, ਨਿਰਮਲ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਏ.ਕੇ.ਐਮ. ਨੇ ਖਸਖਸ ਦੀ ਖੇਤੀ ਤੇ ਕਿਸਾਨੀ ਮੰਗਾਂ ਨੂੰ ਲੈ ਕੇ ਖੇਤੀਬਾੜੀ ਮੰਤਰੀ ਦੇ ਨਾਂਅ 'ਤੇ ਭੇਜਿਆ ਮੰਗ ਪੱਤਰ <br... ਅਗਲੀ ਖ਼ਬਰ ਮੁੱਖ ਮੰਤਰੀ ਨੂੰ ਕਮਿਸ਼ਨ ਏਜੰਟਾਂ ਦੀ ਆਲੋਚਨਾ ਕਰਨ ਦੀ ਬਜਾਏ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਹਰਿਆਣਾ ਸਰਕਾਰ ਵਾਂਗ ਕਰਨਾ...
Ad Position 24