22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਪ੍ਰੋ. ਜਸਪਾਲ ਚੰਦ ਨੰਗਲ ਨੂੰ ਵਿਦਾਇਗੀ ਪਾਰਟੀ <br/>

Ad Position 21
No active advertisement
ਅਜੀਤ ਡੈਸਕ 06-04-2026
ਨਿਹਾਲ ਸਿੰਘ ਵਾਲਾ, 5 ਅਪ੍ਰੈਲ (ਪਲਵਿੰਦਰ ਸਿੰਘ ਟਿਵਾਣਾ)-ਜ਼ਿਲ੍ਹਾ ਮੋਗਾ ਦੇ ਵੱਖ-ਵੱਖ ਸਰਕਾਰੀ ਸਕੂਲਾਂ 'ਚ ਬਤੌਰ ਅਧਿਆਪਕ ਦੀ ਸੇਵਾ ਨਿਭਾਅ ਚੁੱਕੇ ਪੋ੍ਰ. ਜਸਪਾਲ ਚੰਦ ਨੰਗਲ ਦੀ ਸੇਵਾ ਮੁਕਤੀ 'ਤੇ ਸ਼ਹੀਦ ਸੂਬੇਦਾਰ ਅਵਤਾਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਛੀਕੇ ਦੇ ਕਾਰਜਕਾਰੀ ਪਿ੍ੰਸੀਪਲ ਗੁਰਜੀਤ ਸਿੰਘ ਦੀ ਅਗਵਾਈ ਹੇਠ ਸਕੂਲ ਦੇ ਸਟਾਫ਼ ਤੇ ਵਿਦਿਆਰਥੀਆਂ ਵਲੋਂ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਸਕੂਲੀ ਵਿਦਿਆਰਥੀਆਂ ਵਲੋਂ ਰੰਗਾ-ਰੰਗ ਸਮਾਗਮ ਕਰਵਾਇਆ ਗਿਆ | ਜਿਸ ਵਿਚ ਧਾਰਮਿਕ ਗੀਤ, ਕਵੀਸ਼ਰੀ, ਗਿੱਧਾ ਭੰਗੜਾ, ਲੋਕ ਗੀਤ, ਜਾਗੋ ਪੇਸ਼ ਕੀਤੀ ਗਈ | ਇਸ ਮੌਕੇ ਅਧਿਆਪਕ ਦਲ ਦੇ ਸੂਬਾ ਸਕੱਤਰ ਹਰਜੰਟ ਸਿੰਘ ਬੌਡੇ, ਪਿ੍ੰਸੀਪਲ ਜਸਵਿੰਦਰ ਸਿੰਘ ਗਰਚਾ, ਜਸਵਿੰਦਰ ਕੁਮਾਰ ਨੰਗਲ, ਜ਼ਿਲ੍ਹਾ ਪ੍ਰਧਾਨ ਕੁਲਜਿੰਦਰ ਸਿੰਘ, ਡਾ. ਗੁਰਮੇਲ ਸਿੰਘ ਮਾਛੀਕੇ, ਸਰਪੰਚ ਜਗਮੋਹਣ ਸਿੰਘ ਮਾਛੀਕੇ, ਅਵਤਾਰ ਸਿੰਘ, ਤਰਸੇਮ ਸਿੰਘ ਆਦਿ ਬੁਲਾਰਿਆਂ ਨੇ ਪ੍ਰੋ. ਜਸਪਾਲ ਚੰਦ ਨੰਗਲ ਦੇ ਸੰਘਰਸ਼ਾਂ ਭਰੇ ਜੀਵਨ 'ਤੇ ਚਾਨਣਾ ਪਾਇਆ | ਇਸ ਤੋਂ ਇਲਾਵਾ ਉਨ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਮੀਨੀਆਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੌਡੇ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਛੀਕੇ ਵਿਖੇ 31 ਮਾਰਚ 2026 ਤੱਕ ਵਿਦਿਆਰਥੀਆ ਨੂੰ ਬੜੀ ਸਖ਼ਤ ਮਿਹਨਤ ਨਾਲ ਪੜ੍ਹਾਇਆ ਤੇ ਸਿੱਖਿਆ ਵਿਭਾਗ ਵਿਚ 29 ਸਾਲ ਚਾਰ ਮਹੀਨੇ ਬੱਚਿਆਂ ਦੇ ਸੁਨਹਿਰੀ ਭਵਿੱਖ ਦੇ ਲੇਖੇ ਲਗਾਏ | ਇਸ ਮੌਕੇ ਪ੍ਰੋ. ਜਸਪਾਲ ਚੰਦ ਨੰਗਲ ਨੇ ਵਿਦਾਇਗੀ ਪਾਰਟੀ 'ਚ ਪਹੰੁਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਤੇ ਸਕੂਲ ਦੇ ਵਿਕਾਸ ਕਾਰਜਾਂ ਲਈ 31 ਹਜ਼ਾਰ ਰੁਪਏ ਦੀ ਰਾਸੀ ਸਟਾਫ਼ ਨੂੰ ਭੇਟ ਕੀਤੀ | ਇਸੇ ਤਰ੍ਹਾਂ ਸਕੂਲ ਦੇ ਚਾਰ ਫੋਰ ਕਰਮਚਾਰੀਆਂ ਨੂੰ 2100-2100 ਰੁਪਏ ਭੇਟ ਕੀਤੇ | ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਮਾਛੀਕੇ, ਹਰਜੀਵਨ ਸਿੰਘ, ਸੁਖਜੀਤ ਸਿੰਘ, ਜਗਦੇਵਪਾਲ ਸਿੰਘ, ਪੁਸ਼ਪਿੰਦਰ ਕੌਰ, ਸੰਦੀਪ ਕੌਰ, ਜਸਪ੍ਰੀਤ ਕੌਰ, ਕਿਰਨਜੀਤ ਕੌਰ, ਕੁਲਵਿੰਦਰ ਕੌਰ, ਡਾ. ਗੁਰਮੇਲ ਸਿੰਘ, ਪੰਚ ਕਾਲਾ ਸਿੰਘ, ਪੰਚ ਹਾਕਮ ਸਿੰਘ, ਚੰਦ ਸਿੰਘ, ਡਾ. ਬੱਬੂ ਸਿੰਘ, ਸੋਨੂੰ ਜ਼ੀਰਾ, ਅਧਿਆਪਕਾ ਸਰੋਜ ਬਾਲਾ, ਦੀਪਸ਼ਿਖਾ ਕੈਨੇਡਾ, ਐਮ.ਬੀ.ਬੀ.ਐਸ. ਡਾ. ਕੰਨੂੰਪ੍ਰੀਆ, ਚੰਦਰ ਸ਼ੇਖਰ ਭਦੌੜ, ਤਰਲੋਚਨ ਸਰਮਾ ਵਿਧਾਤੇ, ਰਾਜ ਕੁਮਾਰ ਨੰਗਲ, ਲੋਕ ਗਾਇਕ ਗੁਰਸ਼ਰਨ ਧੰਮੀ ਨੰਗਲ, ਸੂਬੇਦਾਰ ਮੇਜਰ ਸਤਪਾਲ ਕੌਸ਼ਲ ਮੱਲ੍ਹਾ, ਪੱਤਰਕਾਰ ਹਰਦੀਪ ਕੌਸ਼ਲ ਮੱਲ੍ਹਾ, ਲਵਪ੍ਰੀਤ ਲਵਲੀ ਸੈਦੋਕੇ, ਲਵਲੀ ਮਾਛੀਕੇ, ਹਰੀ ਚੰਦ ਨੰਗਲ, ਨਸੀਬ ਚੰਦ, ਪ੍ਰਦੀਪ ਕੁਮਾਰ, ਨਵੀਦੀਪ ਸ਼ਰਮਾ,

Ad Position 22
No active advertisement
ਪਿਛਲੀ ਖ਼ਬਰ ਲਾਈਫ਼ ਲਾਈਨ ਵੈੱਲਫੇਅਰ ਕਲੱਬ ਵਲੋਂ 30 ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਵੰਡਿਆ <br/> ਅਗਲੀ ਖ਼ਬਰ ਇਕੋ ਸਥਾਨ 'ਤੇ ਗੁਣਵੱਤਾ ਭਰੀ ਸਿੱਖਿਆ ਦਾ ਕੇਂਦਰ ਬਣੀਆਂ ਐਸ.ਐਫ.ਸੀ. ਵਿੱਦਿਅਕ ਸੰਸਥਾਵਾਂ-ਅਭਿਸ਼ੇਕ ਜਿੰਦਲ <br/>
Ad Position 24