ਕੋਟਕਪੂਰਾ, 6 ਅਪ੍ਰੈਲ (ਮੋਹਰ ਸਿੰਘ ਗਿੱਲ)-ਸ਼ਹਿਰ ਵਿਚ ਸਮਾਜ ਸੇਵਾ ਦੇ ਕਾਰਜ ਨੂੰ ਮੁੱਖ ਰੱਖਦੇ ਹੋਏ ਯੂਨਾਈਟਿਡ ਇੰਟਰਨੈਸ਼ਨਲ ਕਲੱਬ ਦੀ ਸਥਾਪਨਾ ਕੀਤੀ ਗਈ | ਕਲੱਬ ਦੀ ਪਹਿਲੀ ਮੀਟਿੰਗ ਸੰਸਥਾਪਕ ਪ੍ਰਧਾਨ ਚਰਨ ਦਾਸ ਗਰਗ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਕਲੱਬ ਦੇ ਸੀਨੀਅਰ ਮੈਂਬਰਾਂ ਬਲਜੀਤ ਸਿੰਘ ਖੀਵਾ, ਰਾਕੇਸ਼ ਗਰਗ ਤੇ ਚਰਨਜੀਤ ਸਿੰਘ ਨੇ ਕਲੱਬ ਦੇ ਉਦੇਸ਼ 'ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਇਸ ਸੰਸਥਾ ਦਾ ਮੁੱਖ ਮਨੋਰਥ ਮਨੁੱਖਤਾ ਦੀ ਸੇਵਾ ਕਰਨਾ ਤੇ ਸਮਾਜਿਕ ਬੁਰਾਈਆਂ ਖ਼ਿਲਾਫ਼ ਜਾਗਰੂਕਤਾ ਪੈਦਾ ਕਰਨਾ ਹੈ | ਇਸ ਮੌਕੇ ਕਲੱਬ ਦੇ ਹੋਰ ਅਹੁਦੇਦਾਰਾਂ ਨੇ ਕਲੱਬ ਦੀ ਮਜ਼ਬੂਤੀ ਲਈ ਆਪਣੇ ਸੁਝਾਅ ਦਿੱਤੇ | ਇਸ ਮੌਕੇ ਵਿਨੋਦ ਖੇਮਕਾ, ਆਨੰਦ ਕੁਮਾਰ, ਕਮਲ ਕਟਾਰੀਆ, ਰਾਜ ਕੁਮਾਰ ਅਗਰਵਾਲ, ਵਿਨਯ ਕੌਸ਼ਿਕ, ਮੋਹਿਤ ਮਹਿਤਾ, ਸੁਰੇਸ਼ ਗਰਗ, ਸਤਨਾਮ ਸਿੰਘ, ਚੰਦਰ ਗਰਗ ਤੇ ਹੋਰ ਮੈਂਬਰ ਹਾਜ਼ਰ ਸਨ | ਸਾਰਿਆਂ ਨੇ ਨਵੇਂ ਕਲੱਬ ਦੇ ਗਠਨ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਇਕਜੁੱਟ ਹੋ ਕੇ ਸੇਵਾ ਕਰਨ ਦਾ ਪ੍ਰਣ ਕੀਤਾ |