26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਸਰਕਾਰੀ ਬਿ੍ਜਿੰਦਰਾ ਕਾਲਜ ਦੀ ਓ.ਐਸ.ਏ. ਨੇ ਪਿ੍ੰਸੀਪਲ ਦਾ ਕੀਤਾ ਸਵਾਗਤ

Ad Position 21
No active advertisement
ਅਜੀਤ ਡੈਸਕ 07-04-2026
• ਕਾਲਜ ਦੀ ਬਿਹਤਰੀ ਲਈ ਹੋਈ ਚਰਚਾ
ਫ਼ਰੀਦਕੋਟ, 6 ਅਪ੍ਰੈਲ (ਸਟਾਫ਼ ਰਿਪੋਰਟਰ)-ਸਰਕਾਰੀ ਬਿ੍ਜਿੰਦਰਾ ਕਾਲਜ ਫ਼ਰੀਦਕੋਟ ਦੀ ਓਲਡ ਸਟੂਡੈਂਟਸ ਐਸੋਸੀਏਸ਼ਨ ਦੀ ਇਕ ਵਿਸ਼ੇਸ਼ ਮੀਟਿੰਗ ਕਾਲਜ ਪਿ੍ੰਸੀਪਲ ਦਫ਼ਤਰ ਵਿਚ ਹੋਈ | ਜਿਸ ਵਿਚ ਕਾਲਜ ਦੀ ਬਿਹਤਰੀ ਲਈ ਚਰਚਾ ਕੀਤੀ ਗਈ | ਇਸ ਤੋਂ ਪਹਿਲਾਂ ਕਾਲਜ ਦਾ ਨਵ-ਨਿਯੁਕਤ ਪਿ੍ੰਸੀਪਲ ਗੁਲਸ਼ਨ ਕੁਮਾਰ ਅਹੂਜਾ ਦੇ ਸਨਮਾਨ ਵਿਚ ਫੁੱਲਾਂ ਦਾ ਗੁਲਦਸਤਾ ਦੇ ਕੇ ਕਾਲਜ ਦੀ ਪਿ੍ੰਸੀਪਲ ਸ਼ਿਪ ਲਈ ਜੀ ਆਇਆ ਆਖਦਿਆਂ ਵਧਾਈ ਦਿੱਤੀ | ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰ ਸਿੰਘ ਮੌੜ ਆਈ.ਪੀ.ਐਸ. ਸਾਬਕਾ ਡੀ.ਆਈ.ਜੀ. ਦੀ ਪ੍ਰਧਾਨਗੀ ਹੇਠ ਹੋਈ ਇਸ ਮਿਲਣੀ 'ਚ ਪਿ੍ੰਸੀਪਲ ਸਾਹਿਬ ਨੂੰ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਤੇ ਕਾਲਜ ਦੀ ਬਿਹਤਰੀ ਲਈ ਕੀਤੇ ਕਾਰਜਾਂ ਦੀ ਵਿਸਥਾਰਤ ਜਾਣਕਾਰੀ ਦਿੱਤੀ ਗਈ | ਐਸੋਸੀਏਸ਼ਨ ਦੇ ਜਨਰਲ ਸਕੱਤਰ ਪ੍ਰੋ. ਐਸ.ਐਸ. ਬਾਜਵਾ ਨੇ ਮੀਟਿੰਗ ਵਿਚ ਐਸੋੋਸੀਏਸ਼ਨ ਵਲੋਂ ਹਰ ਵਰ੍ਹੇ ਕਾਲਜ ਦੀ ਬਿਹਤਰੀ, ਹੁਸ਼ਿਆਰ ਵਿਦਿਆਰਥੀ, ਖਿਡਾਰੀਆਂ ਅਤੇ ਸਮਾਜਿਕ ਖੇਤਰ ਵਿਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਦੇ ਕੀਤੇ ਜਾਂਦੇ ਮਾਨ ਸਨਮਾਨ ਦੀ ਵੀ ਗੱਲ ਆਖੀ | ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਜਤਿੰਦਰਪਾਲ ਸਿੰਘ ਵਹਿਣੀਵਾਲ ਸਾਬਕਾ ਵਧੀਕ ਜ਼ਿਲ੍ਹਾ ਸ਼ੈਸ਼ਨ ਜੱਜ, ਪਿ੍ੰਸੀਪਲ ਐਨ.ਕੇ ਗੁਪਤਾ, ਡਾ. ਐਸ.ਐਸ. ਬਰਾੜ, ਜੈਨਿੰਦਰ ਜੈਨ, ਪ੍ਰੈਸ ਸਕੱਤਰ ਜਸਵੰਤ ਸਿੰਘ ਪੁਰਬਾ, ਸੰਦੀਪ ਸਿੰਘ ਗੋਂਦਾਰਾ ਰਿਟਾ. ਜ਼ਿਲ੍ਹਾ ਮੰਡੀ ਅਫ਼ਸਰ, ਹਰਜਿੰਦਰ ਸਿੰਘ ਪੱਪੂ ਸੰਧੂ, ਪ੍ਰੋ. ਸ਼ਾਲਿਨੀ ਗਰਗ, ਰਵੀ ਸੇਠੀ, ਐਡਵੋਕੇਟ ਸ਼ਾਮ ਲਾਲ ਗਰਗ ਨੇ ਵੀ ਆਪਣੇ ਵੱਡਮੁੱਲੇ ਸੁਝਾਅ ਇਸ ਮੀਟਿੰਗ ਵਿਚ ਰੱਖੇ | ਤਕਰੀਬਨ ਇਕ ਘੰਟਾ ਚੱਲੀ ਇਸ ਮੀਟਿੰਗ ਵਿਚ ਕਾਲਜ ਦੇ ਵਿਕਾਸ ਤੇ ਵਿਦਿਆਰਥੀਆਂ ਦੀ ਭਲਾਈ ਬਾਰੇ ਕਈ ਨੁਕਤੇ ਆਪਸ ਵਿਚ ਸਾਂਝੇ ਕੀਤੇ ਗਏ |
Ad Position 22
No active advertisement
ਪਿਛਲੀ ਖ਼ਬਰ ਯੂਨਾਈਟਿਡ ਇੰਟਰਨੈਸ਼ਨਲ ਕਲੱਬ ਦਾ ਗਠਨ ਅਗਲੀ ਖ਼ਬਰ ਮੰਤਰੀ ਸੰਜੀਵ ਅਰੋੜਾ ਨੇ ਡਾ. ਅੰਸ਼ੂ ਕਟਾਰੀਆ ਨੂੰ ਭਾਰਤ ਦੇ ਅਨਏਡਿਡ ਕਾਲਜਾਂ ਦੇ ਸਰਬੋਤਮ ਨੇਤਾ ਵਜੋਂ ਕੀਤਾ ਸਨਮਾਨਿਤ
Ad Position 24