ਮੁਹਾਲੀ, 6 ਅਪ੍ਰੈਲ (ਅ.ਬ.)-ਡਾ. ਅੰਸ਼ੂ ਕਟਾਰੀਆ, ਪ੍ਰਧਾਨ, ਪੰਜਾਬ ਅਨਏਡਿਡ ਕਾਲਜ ਐਸੋਸੀਏਸ਼ਨ (ਪੀ.ਯੂ.ਸੀ.ਏ.) ਤੇ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਦੇ ਚੇਅਰਮੈਨ ਨੂੰ ਕੈਬਨਿਟ ਮੰਤਰੀ ਸੰਜੀਵ ਅਰੋੜਾ ਵਲੋਂ ਰੈਡੀਸਨ ਰੈੱਡ, ਮੁਹਾਲੀ ਵਿਖੇ ਕਰਵਾਏ ਗਏ 'ਆਈਕੋਨਿਕ ਲੀਡਰਸ਼ਿਪ ਐਵਾਰਡਾਂ' 'ਚ ਵੱਕਾਰੀ 'ਬੈਸਟ ਲੀਡਰ ਆਫ਼ ਅਨਏਡਿਡ ਕਾਲਜਿਜ਼ ਆਫ਼ ਇੰਡੀਆ' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਡਾ. ਕਟਾਰੀਆ ਨੇ ਮੰਤਰੀ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਪੀ.ਯੂ.ਸੀ.ਏ. ਪੰਜਾਬ 'ਚ ਅਨਏਡਿਡ ਕਾਲਜਾਂ ਦੇ ਵਿਕਾਸ ਤੇ ਭਲਾਈ ਲਈ ਲਗਾਤਾਰ ਕੰਮ ਕਰ ਰਿਹਾ ਹੈ | ਉਨ੍ਹਾਂ ਅੱਗੇ ਕਿਹਾ ਕਿ ਐਸੋਸੀਏਸ਼ਨ ਹੁਣ ਲਗਭਗ 8,000 ਤਕਨੀਕੀ ਸੰਸਥਾਵਾਂ ਨੂੰ ਇਕ ਏਕੀਕ੍ਰਿਤ ਪਲੇਟਫਾਰਮ 'ਤੇ ਲਿਆਉਣ ਦੇ ਦਿ੍ਸ਼ਟੀਕੋਣ ਨਾਲ ਰਾਸ਼ਟਰੀ ਪੱਧਰ 'ਤੇ ਫੈਲ ਰਹੀ ਹੈ | ਉਨ੍ਹਾਂ ਅੱਗੇ ਕਿਹਾ ਕਿ ਪੀ.ਯੂ.ਸੀ.ਏ. ਪਹਿਲਾਂ ਹੀ ਮਹਾਰਾਸ਼ਟਰ, ਰਾਜਸਥਾਨ, ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਦੇ ਦਿ੍ਸ਼ਟੀਕੋਣ ਦੇ ਅਨੁਸਾਰ 2040 ਤੱਕ ਭਾਰਤ ਨੂੰ ਇਕ ਵਿਸ਼ਵਵਿਆਪੀ ਸੁਪਰਪਾਵਰ ਬਣਾਉਣ ਵਿਚ ਯੋਗਦਾਨ ਪਾਉਣ ਲਈ ਇੱਕਜੁੱਟ ਹੋ ਕੇ ਕੰਮ ਕਰ ਰਿਹਾ ਹੈ | 2015 'ਚ ਸਥਾਪਤ, ਪੀ.ਯੂ.ਸੀ.ਏ. ਪੰਜਾਬ ਭਰ ਦੇ ਗੈਰ-ਸਹਾਇਤਾ ਪ੍ਰਾਪਤ ਕਾਲਜਾਂ ਦੀ ਭਲਾਈ ਤੇ ਤਰੱਕੀ ਲਈ ਸਰਗਰਮੀ ਨਾਲ ਕੰਮ ਕਰ ਰਿਹਾ ਹੈ | ਐਸੋਸੀਏਸ਼ਨ ਨੇ ਨੀਤੀ, ਨਿਯਮਾਂ ਤੇ ਅਕਾਦਮਿਕ ਨਾਲ ਸਬੰਧਤ ਕਈ ਮੁੱਖ ਮੁੱਦੇ ਚੁੱਕੇ ਹਨ, ਜਿਨ੍ਹਾਂ ਵਿਚੋਂ ਬਹੁਤ ਸਾਰੇ ਸੰਸਥਾਵਾਂ ਤੇ ਵਿਦਿਆਰਥੀਆਂ ਦੇ ਹਿੱਤ ਵਿਚ ਸਫਲਤਾਪੂਰਵਕ ਹੱਲ ਕੀਤੇ ਗਏ ਹਨ |
ਮੰਤਰੀ ਸੰਜੀਵ ਅਰੋੜਾ ਨੇ ਡਾ. ਅੰਸ਼ੂ ਕਟਾਰੀਆ ਨੂੰ ਭਾਰਤ ਦੇ ਅਨਏਡਿਡ ਕਾਲਜਾਂ ਦੇ ਸਰਬੋਤਮ ਨੇਤਾ ਵਜੋਂ ਕੀਤਾ ਸਨਮਾਨਿਤ
ਅਜੀਤ ਡੈਸਕ
07-04-2026