ਨਿਪਾਲ ਨੇ ਭਾਰਤ ਨੂੰ 3.9 ਕਰੋੜ ਅਮਰੀਕੀ ਡਾਲਰ ਮੁੱਲ ਦੀ ਬਿਜਲੀ ਬਰਾਮਦ ਕੀਤੀ
ਕਠਮੰਡੂ, 25 ਅਕਤੂਬਰ (ਪੀ. ਟੀ.
ਕਠਮੰਡੂ, 25 ਅਕਤੂਬਰ (ਪੀ.ਟੀ.ਆਈ.)-ਨਿਪਾਲ ਨੇ ਸਤੰਬਰ ਦੇ ਅੱਧ ਤੋਂ ਅਕਤੂਬਰ ਦੇ ਅੱਧ ਦਰਮਿਆਨ ਭਾਰਤ ਨੂੰ 3.9 ਕਰੋੜ ਅਮਰੀਕੀ ਡਾਲਰ ਤੋਂ ਵੱਧ ਮੁੱਲ ਦੀ ਬਿਜਲੀ ਬਰਾਮਦ ਕੀਤੀ ਹੈ। ਨਿਪਾਲ ਇਲੈਕਟ੍ਰੀਸਿਟੀ ਅਥਾਰਟੀ ਦੇ ਕਾਰਜਕਾਰੀ ਨਿਰਦੇਸ਼ਕ ਦਿਰਘਾਯੂ ਕੁਮਾਰ ਸ਼੍ਰੇਸ਼ਠ ਅਨੁਸਾਰ ਅਗਸਤ ’ਚ ਆਏ ਅਚਾਨਕ ਹੜ੍ਹਾਂ ਕਾਰਨ ਕੁਝ ਸਮੇਂ ਲਈ ਰੁਕਾਵਟ ਆਉਣ ਤੋਂ ਬਾਅਦ, ਇਸ ਮਿਆਦ ਦੌਰਾਨ ਬਿਜਲੀ ਬਰਾਮਦ ਮੁੜ ਬਹਾਲ ਹੋ ਗਈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਨੂੰ ਕੀਤੀ ਗਈ ਕੁੱਲ ਬਿਜਲੀ ਸਪਲਾਈ ਦਾ ਲਗਭਗ 2-ਤਿਹਾਈ ਹਿੱਸਾ ਦੁਵੱਲੇ ਸਮਝੌਤਿਆਂ ਤਹਿਤ ਬਰਾਮਦ ਕੀਤਾ ਗਿਆ।