ਪੰਜਾਬ ਕੈਮਿਸਟਾਂ ਦਾ ਵੱਡਾ ਫ਼ੈਸਲਾ : ਪ੍ਰੇਗਾਬਾਲਿਨ ਤੇ ਹੋਰ ਆਦਤ ਪਾਉਣ ਵਾਲੀਆਂ ਦਵਾਈਆਂ ਦੀ ਵਿਕਰੀ ’ਤੇ ਲਗਾਈ ਰੋਕ
ਅੰਮ੍ਰਿਤਸਰ, 25 ਅਕਤੂਬਰ (ਸੁਰਿੰਦਰ ਕੋਛੜ)-ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟਸ ਐਂਡ ਡਰੱਗਿਸਟਸ ਨਾਲ ਸੰਬੰਧਿਤ ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਸੂਬੇ ਭਰ ’ਚ ਪ੍ਰੈਗਾਬਾਲਿਨ ਤੇ ਹੋਰ ਹੈਬਿਟ ਫਾਰਮਿੰਗ (ਆਦਤ ਪਾਉਣ ਵਾਲੀਆਂ) ਦਵਾਈਆਂ ਤੋਂ ਦੂਰੀ ਬਣਾਉਣ ਦਾ ਅਹਿਮ ਫ਼ੈਸਲਾ ਲਿਆ ਹੈ। ਪੰਜਾਬ ਪ੍ਰਧਾਨ ਸੁਰਿੰਦਰ ਦੁੱਗਲ ਤੇ ਜਨਰਲ ਸਕੱਤਰ ਜੀ.
ਅੰਮ੍ਰਿਤਸਰ, 25 ਅਕਤੂਬਰ (ਸੁਰਿੰਦਰ ਕੋਛੜ)-ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟਸ ਐਂਡ ਡਰੱਗਿਸਟਸ ਨਾਲ ਸੰਬੰਧਿਤ ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਸੂਬੇ ਭਰ ’ਚ ਪ੍ਰੈਗਾਬਾਲਿਨ ਤੇ ਹੋਰ ਹੈਬਿਟ ਫਾਰਮਿੰਗ (ਆਦਤ ਪਾਉਣ ਵਾਲੀਆਂ) ਦਵਾਈਆਂ ਤੋਂ ਦੂਰੀ ਬਣਾਉਣ ਦਾ ਅਹਿਮ ਫ਼ੈਸਲਾ ਲਿਆ ਹੈ। ਪੰਜਾਬ ਪ੍ਰਧਾਨ ਸੁਰਿੰਦਰ ਦੁੱਗਲ ਤੇ ਜਨਰਲ ਸਕੱਤਰ ਜੀ. ਐੱਸ. ਚਾਵਲਾ ਦੀ ਅਗਵਾਈ ਹੇਠ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਸੂਬੇ ਦੇ ਸਮੂਹ 23 ਜ਼ਿਲ੍ਹਿਆਂ ਦੇ ਪ੍ਰਧਾਨਾਂ ਤੇ ਸਕੱਤਰਾਂ ਦੀ ਮੀਟਿੰਗ ’ਚ ਇਹ ਫ਼ੈਸਲਾ ਸਰਬਸੰਮਤੀ ਨਾਲ ਲਿਆ ਗਿਆ। ਮੀਟਿੰਗ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਹਾਲ ਹੀ ’ਚ ਮਾਨਸਾ ਵਿਖੇ ਵਾਪਰੇ ਘਟਨਾਕ੍ਰਮ ਤੋਂ ਬਾਅਦ ਪੰਜਾਬ ਦੇ 30,000 ਦਵਾਈ ਵਪਾਰੀਆਂ ਨੂੰ ਸ਼ੱਕ ਦੀ ਨਿਗ੍ਹਾ ਨਾਲ ਵੇਖਿਆ ਜਾਣ ਲੱਗਾ ਹੈ। ਦੁਕਾਨਾਂ ’ਤੇ ਪੁਲਿਸ ਅਤੇ ਸਿਹਤ ਅਧਿਕਾਰੀਆਂ ਵਲੋਂ ਕੀਤੀ ਜਾ ਰਹੀ ਚੈਕਿੰਗ, ਛੋਟੀਆਂ-ਛੋਟੀਆਂ ਗੱਲਾਂ ’ਤੇ ਸਮਾਂ ਦਿੱਤੇ ਬਿਨਾਂ ਦੁਕਾਨਾਂ ਸੀਲ ਕਰਨ ਅਤੇ ਕੈਮਿਸਟਾਂ ਦਾ ਮਨੋਬਲ ਡੇਗਣ ਤੇ ਉਨ੍ਹਾਂ ਦੇ ਚਰਿੱਤਰ ’ਤੇ ਸਵਾਲ ਚੁੱਕਣ ਦਾ ਐਸੋਸੀਏਸ਼ਨ ਨੇ ਗੰਭੀਰ ਨੋਟਿਸ ਲਿਆ ਹੈ।