ਭੈਣ ਨੂੰ ਪ੍ਰੇਸ਼ਾਨ ਕਰਨ ਵਾਲੇ ਨੌਜਵਾਨ ਦਾ ਭਰਾਵਾਂ ਵਲੋਂ ਕਤਲ
ਪਟਿਆਲਾ, 25 ਅਕਤੂਬਰ (ਮਨਦੀਪ ਸਿੰਘ ਖਰੌੜ)-ਵਿਦੇਸ਼ ਰਹਿੰਦੀ ਭੈਣ ਨੂੰ ਤੰਗ ਕਰਨ ਤੋਂ ਨਾ ਹਟਣ ਵਾਲੇ ਇਕ ਵਿਅਕਤੀ ਦਾ ਭਰਾਵਾਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ’ਚ ਐਸ.
ਪਟਿਆਲਾ, 25 ਅਕਤੂਬਰ (ਮਨਦੀਪ ਸਿੰਘ ਖਰੌੜ)-ਵਿਦੇਸ਼ ਰਹਿੰਦੀ ਭੈਣ ਨੂੰ ਤੰਗ ਕਰਨ ਤੋਂ ਨਾ ਹਟਣ ਵਾਲੇ ਇਕ ਵਿਅਕਤੀ ਦਾ ਭਰਾਵਾਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ’ਚ ਐਸ.ਪੀ. (ਡੀ) ਰਾਜੇਸ਼ ਛਿੱਬਰ ਦੀ ਟੀਮ ਨੇ ਕਤਲ ਨੂੰ ਅੰਜਾਮ ਦੇਣ ਵਾਲੇ ਗੁਰਸੇਵਕ ਸਿੰਘ, ਜਗਜੀਤ ਸਿੰਘ, ਸਹਿਜਵੀਰ ਸਿੰਘ ਵਾਸੀ ਜ਼ਿਲ੍ਹਾ ਪਟਿਆਲਾ ਨੂੰ ਕਾਬੂ ਕਰਕੇ ਕੇਸ ਦਰਜ ਕਰ ਲਿਆ ਹੈ । ਇਸ ਸੰਬੰਧੀ ਐਸ.ਪੀ. (ਡੀ) ਰਾਜੇਸ਼ ਛਿੱਬਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮ੍ਰਿਤਕ ਨਵਾਬ ਖ਼ਾਨ ਉਕਤ ਮੁਲਜ਼ਮਾਂ ਦੀ ਭੈਣ ਨੂੰ ਤੰਗ ਪ੍ਰੇਸ਼ਾਨ ਕਰਦਾ ਆ ਰਿਹਾ ਸੀ, ਜਿਹੜੀ ਕਿ ਵਿਦੇਸ਼ ਰਹਿੰਦੀ ਹੈ। ਜਦੋਂ ਉਹ ਭਰਾਵਾਂ ਵਲੋਂ ਕਹਿਣ ’ਤੇ ਵੀ ਅਜਿਹਾ ਕਰਨ ਤੋਂ ਨਾ ਹਟਿਆ ਤਾਂ ਤਿੰਨੋਂ ਮੁਲਜ਼ਮਾਂ ਨੇ ਉਸ ਨੂੰ ਡਕਾਲਾ ਲਾਗੇ ਤੋਂ ਗੱਡੀ ’ਚ ਸੁੱਟ ਲਿਆ ਤੇ ਉਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਬਾਅਦ ’ਚ ਉਸ ਦੀ ਲਾਸ਼ ਕਾਲਾ ਝਾੜ ਨੇੜੇ ਇਕ ਗੰਦੇ ਨਾਲੇ ’ਚ ਸੁੱਟ ਕੇ ਫ਼ਰਾਰ ਹੋ ਗਏ । ਐਸ.ਪੀ. (ਡੀ) ਛਿੱਬਰ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਡੀ.ਐਸ.ਪੀ. ਸਮਾਣਾ ਫ਼ਤਿਹ ਸਿੰਘ ਬਰਾੜ, ਸੀ.ਆਈ.ਏ. ਇੰਚਾਰਜ ਸਿਮਰਨਜੀਤ ਸਿੰਘ ਸ਼ੇਰਗਿੱਲ, ਸੀ.ਆਈ.ਏ. ਇੰਚਾਰਜ ਅੰਕੁਰਦੀਪ ਸਿੰਘ ਅਤੇ ਥਾਣਾ ਪਸਿਆਣਾ ਦੇ ਮੁਖੀ ਪਵਿੱਤਰ ਸਿੰਘ ਦੀ ਟੀਮ ਦਾ ਗਠਨ ਕੀਤਾ ਗਿਆ ਸੀ, ਜਿਨਾਂ ਉਕਤ ਤਿੰਨੋਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ।