ਆਪਰੇਸ਼ਨ ਸੰਧੂਰ ਨੇ ਸਾਬਤ ਕੀਤਾ ਕਿ ਕੋਈ ਵੀ ਨਿਸ਼ਾਨਾ ਹਵਾਈ ਫੌਜ ਦੀ ਪਹੁੰਚ ਤੋਂ ਬਾਹਰ ਨਹੀਂ-ਏਅਰ ਚੀਫ ਮਾਰਸ਼ਲ
ਨਵੀਂ ਦਿੱਲੀ, 25 ਅਕਤੂਬਰ (ਪੀ. ਟੀ.
ਨਵੀਂ ਦਿੱਲੀ, 25 ਅਕਤੂਬਰ (ਪੀ.ਟੀ.ਆਈ.)-ਭਾਰਤੀ ਹਵਾਈ ਸੈਨਾ (ਆਈ.ਏ.ਐਫ.) ਦੇ ਮੁਖੀ, ਏਅਰ ਚੀਫ਼ ਮਾਰਸ਼ਲ ਏ.ਪੀ. ਸਿੰਘ ਨੇ ਐਤਵਾਰ ਨੂੰ ਕਿਹਾ ਕਿ ‘ਆਪਰੇਸ਼ਨ ਸੰਧੂਰ’ ਦੌਰਾਨ ਪੱਛਮੀ ਮੋਰਚੇ ‘ਤੇ ਕੀਤੀ ਗਈ ਸਟੀਕ ਕਾਰਵਾਈ, ਜੋ 1,200 ਕਿਲੋਮੀਟਰ ਚੌੜਾਈ ਅਤੇ 200 ਕਿਲੋਮੀਟਰ ਡੂੰਘਾਈ ਤੱਕ ਫੈਲੀ ਹੋਈ ਸੀ, ਨੇ ਇਹ ਸਾਬਤ ਕਰ ਦਿੱਤਾ ਹੈ ਕਿ ਕੋਈ ਵੀ ਨਿਸ਼ਾਨਾ ਭਾਰਤੀ ਹਵਾਈ ਫੌਜ ਦੀ ਪਹੁੰਚ ਤੋਂ ਬਾਹਰ ਨਹੀਂ ਹੈ। ਉਨ੍ਹਾਂ ਦੇ ਇਸ ਬਿਆਨ ਨੂੰ ਪਾਕਿਸਤਾਨ ਲਈ ਇੱਕ ਸਪੱਸ਼ਟ ਚੇਤਾਵਨੀ ਵਜੋਂ ਦੇਖਿਆ ਜਾ ਰਿਹਾ ਹੈ।ਪੀ.ਟੀ.ਆਈ. ਨਾਲ ਇੱਕ ਵਿਸ਼ੇਸ਼ ਇੰਟਰਵਿਊ ਵਿਚ, ਏਅਰ ਚੀਫ਼ ਮਾਰਸ਼ਲ ਨੇ ਇਸ ਮੁਹਿੰਮ ਨੂੰ ਭਾਰਤੀ ਹਵਾਈ ਫੌਜ ਦੀ ‘ਸਮਰੱਥਾ-ਕੇਂਦਰਿਤ ਪਹੁੰਚ’ ਦੀ ਸਾਰਥਕਤਾ ਵਜੋਂ ਦਰਸਾਇਆ।