26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਐਲ.ਪੀ.ਜੀ. ਗੈਸ ਸਿਲੰਡਰਾਂ ਦੀ ਭਾਰੀ ਕਿੱਲਤ ਕਾਰਨ ਲੋਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 07-04-2026
ਸਾਦਿਕ, 6 ਅਪ੍ਰੈਲ (ਆਰ.ਐਸ.ਧੁੰਨਾ)-ਐਲ.ਪੀ.ਜੀ. ਗੈਸ ਸਿਲੰਡਰਾਂ ਦੀ ਭਾਰੀ ਕਿੱਲਤ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਭਾਰਤ ਗੈਸ ਏਜੰਸੀ ਸਾਦਿਕ ਵਿਖੇ ਵੀ ਸਿਲੰਡਰ ਲੈਣ ਲਈ ਸਵੇਰ ਤੋਂ ਹੀ ਖ਼ਪਤਕਾਰਾਂ ਦੀਆਂ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ, ਪਰ ਏਜੰਸੀ ਚਾਲਕ ਖ਼ਪਤਕਾਰਾਂ ਦੀ ਮੰਗ ਨੂੰ ਪੂਰਾ ਕਰਨ ਵਿਚ ਅਸਮਰੱਥ ਦਿਖਾਈ ਦੇ ਰਹੇ ਹਨ | ਜਿਸ ਕਰਕੇ ਕੁਝ ਦਿਨ ਪਹਿਲਾਂ ਖ਼ਪਤਕਾਰਾਂ ਵਲੋਂ ਗੈਸ ਸਿਲੰਡਰ ਨਾ ਮਿਲਣ ਕਾਰਨ ਏਜੰਸੀ ਦੇ ਮੂਹਰੇ ਧਰਨਾ ਦੇ ਕੇ ਸੜਕ ਜਾਮ ਕਰ ਦਿੱਤੀ ਸੀ, ਤੋਂ ਬਾਅਦ ਉੱਚ ਅਧਿਕਾਰੀਆਂ ਨੇ ਪਹੁੰਚ ਕੇ ਮਸਲਾ ਹੱਲ ਕੀਤਾ ਸੀ ਅਤੇ ਹੁਣ ਦੋ ਦਿਨਾਂ ਬਾਅਦ ਅੱਜ ਫ਼ਿਰ ਤੋਂ ਹਾਲਾਤ ਖ਼ਰਾਬ ਹੋ ਗਏ ਅਤੇ ਅੱਕੇ ਲੋਕਾਂ ਨੇ ਸੜਕ ਦੇ ਵਿਚਕਾਰ ਖਾਲੀ ਸਿਲੰਡਰ ਰੱਖ ਕੇ ਸੜਕ ਜਾਮ ਕਰਕੇ ਏਜੰਸੀ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ | ਮੌਕੇ 'ਤੇ ਪਹੰੁਚੇ ਥਾਣਾ ਸਾਦਿਕ ਦੇ ਮੁੱਖ ਅਫ਼ਸਰ ਗੁਰਲਾਲ ਸਿੰਘ ਨੇ ਲੋਕਾਂ ਨੂੰ ਸ਼ਾਂਤ ਕਰਦਿਆਂ ਕਿਹਾ ਕਿ ਜਿਨ੍ਹਾਂ ਖ਼ਪਤਕਾਰਾਂ ਦੀ ਸਨਿਚਰਵਾਰ ਨੂੰ ਬੂਕਿੰਗ ਹੋਈ ਹੈ, ਦੇ ਨੰਬਰ ਲੱਗ ਚੁੱਕੇ ਹਨ ਤੇ ਉਨ੍ਹਾਂ ਨੂੰ ਸਿਲੰਡਰ ਪਹਿਲਾਂ ਦਿੱਤੇ ਜਾਣਗੇ ੍ਹਤੇ ਬਾਕੀਆਂ ਨੂੰ ਵੀ ਵਾਰੀ ਸਿਰ ਸਿਲੰਡਰ ਦਿੱਤੇ ਜਾਣਗੇ | ਇਸ ਮੌਕੇ ਉਨ੍ਹਾਂ ਕਿਹਾ ਕਿ ਹਰ ਰੋਜ਼ ਉਨ੍ਹਾਂ ਵਲੋਂ ਏਜੰਸੀ 'ਚ ਆਉਣ ਵਾਲੀ ਸਪਲਾਈ ਅਤੇ ਖ਼ਪਤਕਾਰਾਂ ਨੂੰ ਵੰਡੀ ਗਈ ਸਪਲਾਈ ਸਬੰਧੀ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਾ ਆਵੇ |
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਦੀ ਰੈਲੀ ਮੌਕੇ ਕੰਪਿਊਟਰ ਅਧਿਆਪਕਾਂ ਨੇ ਮੰਗਾਂ ਰੱਖੀਆਂ ਅਗਲੀ ਖ਼ਬਰ ਖ਼ਾਲੀ ਪਲਾਟ 'ਚ ਕੂੜਾ ਸੁੱਟਣ ਨੂੰ ਲੈ ਕੇ ਗੁਆਂਢੀਆਂ ਦਰਮਿਆਨ ਹੋਈ ਲੜਾਈ
Ad Position 24