ਜੈਤੋ, 6 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ)-ਕਾਂਗਰਸ ਕਮੇਟੀ ਹਲਕਾ ਜੈਤੋ ਦੇ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜੈਤੋ ਨਿਵਾਸੀਆਂ ਨੂੰ ਵਿਕਾਸ ਕਾਰਜਾਂ ਲਈ ਦਿੱਤੀ ਗਰਾਂਟ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣਾ ਹੈ, ਕਿਉਂਕਿ ਬੀਤੇ ਦਿਨੀਂ ਹਲਕਾ ਜੈਤੋ ਵਿਖੇ ਕੀਤੀ ਗਈ ਰੈਲੀ 'ਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ਼ਹਿਰ ਦੇ ਵਿਕਾਸ ਲਈ ਕੀਤੇ 28.68 ਕਰੋੜ ਦੇ ਵਿਕਾਸ ਦੇ ਪ੍ਰੋਜੈਕਟਾਂ ਦੇ ਉਦਘਾਟਨ ਤੇ ਰੱਖੇ ਨੀਂਹ ਪੱਥਰ ਮੁੱਖ ਮੰਤਰੀ ਦਾ ਹੈਲੀਕਾਟਪਰ ਉਡਣ ਉਪਰੰਤ ਨੀਂਹ ਪੱਥਰ ਵੀ ਗਾਇਬ ਹੋ ਗਏ | ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਨੀਂਹ ਪੱਥਰਾਂ ਦਾ ਜਿਸ ਵਿਕਾਸ ਲਈ ਉਦਘਾਟਨ ਕੀਤਾ ਗਿਆ ਸੀ, ਉਸ ਥਾਂ 'ਤੇ ਲਗਾਉਣ ਦੀ ਥਾਂ ਰੈਲੀ ਵਾਲੀ ਥਾਂ ਦੇ ਨੇੜੇ ਹੀ ਓਪਨ ਰੱਖ ਦਿੱਤੇ ਗਏ ਸਨ | ਸ੍ਰੀ ਢਿੱਲਵਾਂ ਨੇ ਕਿਹਾ ਕਿ ਜੈਤੋ ਨਿਵਾਸੀ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਪਹਿਲਾਂ ਜੈਤੋ ਦੇ ਹਸਪਤਾਲ ਨੂੰ ਅੱਪਗ੍ਰੇਡ ਕੀਤਾ ਜਾਣਾ ਚਾਹੀਦਾ ਸੀ ਤੇ ਸ਼ਹਿਰ ਦੀਆਂ ਸਾਰੀਆਂ ਸੜਕਾਂ ਦੀ ਟੁੱਟਵੀਂ ਮੁਰੰਮਤ ਨਾਲ ਹਾਲੇ ਵੀ ਕਈ ਥਾਈ ਸੜਕਾਂ 'ਤੇ ਟੋਏ ਪਏ ਹੋਏ ਹਨ | ਜਦ ਕਿ ਸੜਕਾਂ 'ਤੇ ਮੁਕੰਮਲ ਪ੍ਰੀਮਿਕਸ ਪਾਉਣਾ ਚਾਹੀਦਾ ਹੈ |