ਫ਼ਰੀਦਕੋਟ, 6 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਬਾਬਾ ਬੰਦਾ ਬਹਾਦਰ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਦੇ ਬੀ.ਐੱਡ. ਸਮੈਸਟਰ ਤੀਜਾ ਸੈਸ਼ਨ 2024-26 ਦਾ ਨਤੀਜਾ 100 ਫ਼ੀਸਦੀ ਰਿਹਾ | ਕਾਲਜ ਚੇਅਰਮੈਨ ਪੁਨੀਤ ਇੰਦਰ ਬਾਵਾ ਨੇ ਦੱਸਿਆ ਕਿ ਹਰ ਸਾਲ ਵਿਦਿਆਰਥੀ ਵਿੱਦਿਅਕ ਖੇਤਰ ਵਿਚ ਨਵੇਂ ਮੁਕਾਮ ਹਾਸਿਲ ਕਰ ਰਹੇ ਹਨ ਤੇ ਇਸ ਲੜੀ ਨੂੰ ਕਾਇਮ ਰੱਖਦਿਆਂ ਇਸ ਸਾਲ ਵੀ ਬੀ.ਐੱਡ. ਵਿਦਿਆਰਥਣ ਏਕਤਾ 281/300 (94%) ਅੰਕਾਂ ਨਾਲ ਕਾਲਜ ਵਿਚ ਪਹਿਲੇ ਸਥਾਨ 'ਤੇ ਰਹੀ, ਉੱਥੇ ਹੀ ਵਿਦਿਆਰਥਣ ਅਮਨਦੀਪ ਕੌਰ ਨੇ 279/300 (93%) ਅੰਕਾਂ ਨਾਲ ਦੂਸਰੇ ਜਦਕਿ ਛਵੀ ਗੁਪਤਾ, ਹਰਸ਼ਦੀਪ ਕੌਰ, ਰੀਆ ਤੇ ਸ਼ਰਨਦੀਪ ਕੌਰ 276/300 (92%) ਅੰਕਾਂ ਨਾਲ ਤੀਸਰੇ ਸਥਨ 'ਤੇ ਰਹੀਆਂ | ਉਨ੍ਹਾਂ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਾਲਜ ਵਿਦਿਆਰਥੀਆਂ ਨੂੰ ਮੁਬਾਰਕਾਂ ਦਿੱਤੀਆਂ | ਕਾਲਜ ਡਾਇਰੈਕਟਰ ਸ਼ਾਲਿਨੀ ਬਾਵਾ ਨੇ ਵੀ ਸਾਰੇ ਵਿਦਿਆਰਥੀਆਂ ਨੂੰ ਵਿੱਦਿਅਕ ਪ੍ਰਾਪਤੀਆਂ ਦੀ ਵਧਾਈ ਦਿੱਤੀ ਤੇ ਭਵਿੱਖ 'ਚ ਵੀ ਚੰਗੇ ਨਤੀਜਿਆਂ ਦੀ ਕਾਮਨਾ ਕੀਤੀ |