ਬਰਗਾੜੀ, 6 ਅਪ੍ਰੈਲ (ਸੁਖਰਾਜ ਸਿੰਘ ਗੋਂਦਾਰਾ)-ਅਲਾਇੰਸ ਕਲੱਬ ਬਰਗਾੜੀ ਦੀ ਸਾਲਾਨਾ ਚੋਣ ਸਬੰਧੀ ਮੀਟਿੰਗ ਕਲੱਬ ਦੇ ਪ੍ਰਧਾਨ ਡਾ. ਬਲਵਿੰਦਰ ਸਿੰਘ ਸਿਵੀਆਂ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਗਵਰਨਰ ਐਲੀ ਨਿਰੰਜਣ ਸਿੰਘ ਰੱਖਰਾ ਦੀ ਦੇਖ-ਰੇਖ ਉਨ੍ਹਾਂ ਦੇ ਗ੍ਰਹਿ ਬਰਗਾੜੀ ਵਿਖੇ ਹੋਈ | ਇੰਟਰ ਨੈਸ਼ਨਲ ਕਲੱਬ 111 ਕੋਟਕਪੂਰਾ ਦੇ ਜ਼ਿਲ੍ਹਾ ਗਵਰਨਰ ਐਲੀ ਓੁਮ ਪ੍ਰਕਾਸ਼ ਗੋਇਲ ਇਸ ਮੀਟਿੰਗ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਏ | ਇਸ ਤੋਂ ਇਲਾਵਾ ਸਾਬਕਾ ਜ਼ਿਲ੍ਹਾ ਗਵਰਨਰ ਐਲੀ ਇੰਦਰਜੀਤ ਸਿੰਘ ਮਦਾਨ, ਅਲਾਇੰਸ ਕਲੱਬ ਕੋਟਕਪੂਰਾ ਦੇ ਪ੍ਰਧਾਨ ਮਨਦੀਪ ਸਿੰਘ ਸਰਾਂ, ਰੈਬਨਰ ਚੰਦਰ ਪ੍ਰਕਾਸ਼ ਅਰੋੜਾ, ਡਾ. ਦੀਦਾਰ ਸਿੰਘ ਵਿਸ਼ੇਸ ਤੌਰ 'ਤੇ ਸ਼ਾਮਿਲ ਹੋਏ | ਕਲੱਬ ਦੇ ਪ੍ਰਧਾਨ ਡਾ. ਸਿਵੀਆਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ | ਕਲੱਬ ਵਲੋਂ ਪਿਛਲੇ ਸਾਲ ਕੀਤੀਆਂ ਗਈਆਂ ਗਤੀਵਿਧੀਆਂ ਸਬੰਧੀ ਚਾਨਣਾ ਪਾਇਆ | ਕਲੱਬ ਦੇ ਖਜ਼ਾਨਚੀ ਵਲੋਂ ਸਾਲਾਨਾ ਖ਼ਰਚਿਆਂ ਦੀ ਸੂਚੀ ਪੇਸ਼ ਕੀਤੀ ਗਈ | ਇਸ ਮੌਕੇ ਕਲੱਬ ਦੀ ਪਿਛਲੇ ਸਾਲ ਵਾਲੀ ਕਮੇਟੀ ਨੂੰ ਭੰਗ ਕੀਤਾ ਗਿਆ ਤੇ ਕਲੱਬ ਦੇ ਮੈਂਬਰਾਂ ਵਲੋਂ ਨਵੇਂ ਪ੍ਰਧਾਨ ਲਈ ਡਾ. ਜਗਦੇਵ ਸਿੰਘ ਚਹਿਲ ਦਾ ਨਾਂਅ ਪੇਸ਼ ਕੀਤਾ ਗਿਆ, ਜਿਸ ਦਾ ਕਲੱਬ ਦੇ ਮੈਂਬਰਾਂ ਨੇ ਸਮਰਥਨ ਤਾੜੀਆਂ ਵਜਾ ਕੇ ਕੀਤਾ ਤੇ ਸਰਬਸੰਮਤੀ ਨਾਲ ਉਨ੍ਹਾਂ ਨੂੰ ਕਲੱਬ ਦਾ ਪ੍ਰਧਾਨ ਚੁਣਿਆ ਗਿਆ | ਇਸ ਤੋਂ ਇਲਾਵਾ ਸੁਖਜੰਤ ਸਿੰਘ ਸਦਿਉੜਾ ਚੇਅਰਮੈਨ, ਸੀਨੀਅਰ ਮੀਤ ਪ੍ਰਧਾਨ ਜੋਗਿੰਦਰ ਸਿੰਘ ਦਬੜ੍ਹੀਖਾਨਾ, ਡਾ. ਹਰਵਿੰਦਰ ਸਿੰਘ ਧਾਲੀਵਾਲ ਸਕੱਤਰ, ਡਾ. ਹਰਮੀਤ ਸਿੰਘ ਢਿੱਲੋਂ ਖਜ਼ਾਨਚੀ, ਸਤਿੰਦਰ ਸਿੰਘ ਪੱਪੂ ਢਿੱਲੋਂ ਪੀ. ਆਰ. ਓ., ਜਗਸੀਰ ਸਿੰਘ ਢਿੱਲੋਂ ਕੈਨੇਡਾ ਸਲਾਹਕਾਰ, ਸੁਖਦੇਵ ਸਿੰਘ ਸਪੇਨ ਸਲਾਹਕਾਰ, ਨਰਿੰਦਰ ਗੁਲਾਟੀ, ਡਾ. ਬਲਵਿੰਦਰ ਸਿੰਘ ਡਾਇਰੈਕਟਰ, ਹਰਜਿੰਦਰ ਸਿੰਘ ਸੋਨਾ ਢਿੱਲੋਂ ਮੈਂਬਰ ਆਦਿ ਅਹੁਦੇਦਾਰਾਂ ਚੁਣੇ ਗਏ | ਕਲੱਬ ਦੇ ਚੇਅਰਮੈਨ ਸੁਖਜੰਤ ਸਿੰਘ ਸਦਿਉੜਾ ਨੇ ਕਲੱਬ ਦੇ ਸਮੂਹ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਤੇ ਸਮੂਹ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ |