26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਇੰਜ. ਬਲਵੰਤ ਗੱਖੜ ਦੀ ਕਿਤਾਬ 'ਸੇਧਾਂ ਤੇ ਵਲਵਲੇ' ਲੋਕ ਅਰਪਣ

Ad Position 21
No active advertisement
ਅਜੀਤ ਡੈਸਕ 07-04-2026
ਫ਼ਰੀਦਕੋਟ, 6 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਪੰਜਾਬੀ ਸਾਹਿਤ ਸਭਾ ਫ਼ਰੀਦਕੋਟ ਦੀ ਮਾਸਿਕ ਇਕੱਤਰਤਾ ਪ੍ਰਧਾਨ ਸੁਖਚੈਨ ਸਿੰਘ ਥਾਂਦੇਵਾਲਾ ਤੇ ਇੰਦਰਜੀਤ ਸਿੰਘ ਖੀਵਾ ਦੀ ਪ੍ਰਧਾਨਗੀ ਹੇਠ ਸਿਵਲ ਪੈਨਸ਼ਨ ਐਸੋਸੀਏਸ਼ਨ ਭਵਨ ਵਿਖੇ ਹੋਈ | ਇਸ ਦੌਰਾਨ ਰਿਟਾ. ਕਰਨਲ ਬਲਵੀਰ ਸਿੰਘ ਸਰਾਂ, ਪਾਲ ਸਿੰਘ ਪਾਲ, ਪ੍ਰਸਿੱਧ ਲੇਖਕ ਇਕਬਾਲ ਘਾਰੂ, ਜਗਦੀਪ ਹਸਰਤ, ਦਰਸ਼ਨ ਸਿੰਘ ਵਿਰਦੀ, ਪ੍ਰਧਾਨ ਸ਼ਿਵਨਾਥ ਦਰਦੀ, ਸੁਰਿੰਦਰ ਪਾਲ ਸ਼ਰਮਾ, ਜੰਗਪਾਲ ਸਿੰਘ, ਸਾਧੂ ਸਿੰਘ ਚੰਮੇਲੀ, ਹਰਸੰਗੀਤ ਸਿੰਘ ਗਿੱਲ, ਠਾਣਾ ਸਿੰਘ ਪਹਿਲੂਵਾਲਾ, ਬਲਜੀਤ ਸਿੰਘ ਸੰਧੂ, ਲਾਲ ਸਿੰਘ ਕਲਸੀ, ਬਲਵੀਰ ਸਿੰਘ ਧੀਰ, ਧਰਮ ਪਰਵਾਨਾ, ਗਗਨਜੋਤ ਕੌਰ, ਮੁਖਤਿਆਰ ਸਿੰਘ ਵੰਗੜ, ਕਿ੍ਸ਼ਨ ਕੁਮਾਰ ਬਕੋਲੀਆ ਡਾ. ਮਨਜੀਤ ਕਿ੍ਸ਼ਨ ਭੱਲਾ, ਗੁਰਤੇਜ ਪੱਖੀ ਕਲਾਂ, ਮਨਜਿੰਦਰ ਸਿੰਘ ਗੋਲੀ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ | ਇਸ ਮੌਕੇ ਇੰਜੀ. ਬਲਵੰਤ ਰਾਏ ਗੱਖੜ ਦੀ ਕਾਵਿ ਰਚਨਾਵਾਂ ਭਰਪੂਰ ਕਿਤਾਬ 'ਸੇਧਾਂ ਤੇ ਵਲਵਲੇ' ਲੋਕ ਅਰਪਣ ਕੀਤੀ ਗਈ | ਰਾਜ ਬਲਵਿੰਦਰ ਸਿੰਘ ਮਰਾੜ੍ਹ ਰਿਟਾਇਰਡ ਐਸ.ਪੀ ਮੁੱਖ ਮਹਿਮਾਨ ਤੇ ਪ੍ਰੋਫੈਸਰ ਜਲੌਰ ਸਿੰਘ ਖੀਵਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਪ੍ਰੋਫੈਸਰ ਜਲੌਰ ਸਿੰਘ ਖੀਵਾ ਨੇ ਆਪਣੇ ਸ਼ਬਦਾਂ 'ਚ ਇਹ ਗੱਲ ਬੜੀ ਸਪੱਸ਼ਟ ਕੀਤੀ ਕਿ ਇਕ ਲੇਖਕ ਨੂੰ ਚਾਹੇ ਕਹਾਣੀ ਦੀ ਸ਼ੇਪ 'ਚ, ਚਾਹੇ ਲੇਖ ਦੀ ਸ਼ੇਪ ਵਿਚ, ਚਾਹੇ ਨਾਵਲ ਦੀ ਸ਼ੇਪ ਵਿਚ ਤੇ ਚਾਹੇ ਕਵਿਤਾਵਾਂ ਦੀ ਸ਼ੇਪ ਵਿਚ ਸਮਾਜ ਦਾ ਦਰਪਣ ਪੇਸ਼ ਕਰਨਾ ਹੁੰਦਾ ਹੈ | ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਸ ਪੁਸਤਕ ਦਾ ਮੁੱਖ ਬੰਦ ਉਨ੍ਹਾਂ ਵਲੋਂ ਲਿਖਿਆ ਗਿਆ ਹੈ | ਰਾਜ ਬਲਵਿੰਦਰ ਸਿੰਘ ਮਰਾੜ੍ਹ ਨੇ ਦਰਸ਼ਕਾਂ ਨਾਲ ਇਹ ਗੱਲ ਸਾਂਝੀ ਕੀਤੀ ਕਿ ਉਹ ਇੰਜ. ਗੱਖੜ ਨੂੰ ਬਹੁਤ ਨੇੜੇ ਤੋਂ ਜਾਣਦੇ ਹਨ | ਸਟੇਜ ਸਕੱਤਰ ਦੀ ਭੂਮਿਕਾ ਪਿ੍ੰਸੀਪਲ ਕਿ੍ਸ਼ਨ ਕੁਮਾਰ ਬਕੋਲੀਆ ਨੇ ਨਿਭਾਈ | ਕਿਤਾਬ ਸਬੰਧੀ ਪਰਚਾ ਪ੍ਰੋਫੈਸਰ ਨਿਰਮਲ ਕੌਸ਼ਿਕ ਨੇ ਵਿਸਥਾਰ ਸਹਿਤ ਤੇ ਬੜੇ ਹੀ ਰੋਚਕ ਤਰੀਕੇ ਨਾਲ ਪੇਸ਼ ਕੀਤਾ | ਉੱਘੇ ਸਮਾਜ ਸੇਵੀ ਪ੍ਰੋਫੈਸਰ ਦਲਬੀਰ ਸਿੰਘ ਨੇ ਬਹੁਤ ਹੀ ਗਿਆਨ ਵਰਧਕ ਸਮਾਜ ਨੂੰ ਸੇਧਾਂ ਦੇਣ ਵਾਲੇ ਉਸਾਰੂ ਸੁਝਾਅ ਆਪਣੇ ਨਰੋਏ ਸ਼ਬਦਾਂ ਨਾਲ ਸਾਂਝੇ ਕੀਤੇ | ਉਨ੍ਹਾਂ ਗੱਖੜ ਦੀਆਂ ਰਚਨਾਵਾਂ ਬਾਰੇ ਚਾਨਣਾ ਵੀ ਪਾਇਆ | ਸਭਾ 'ਚ ਨਿਰਮਲ ਗੱਖੜ, ਇੰਜ: ਜੀਤ ਸਿੰਘ, ਡਾਕਟਰ ਹਰਮੇਸ਼ ਕੁਮਾਰ ਸ਼ਰਮਾ, ਪਿ੍ੰਸੀਪਲ ਓਮ ਪ੍ਰਕਾਸ਼ ਛਾਬੜਾ, ਰਿਟਾਇਰਡ ਖਜ਼ਾਨਾ ਅਫ਼ਸਰ ਕਸ਼ਮੀਰ ਲਾਲ ਕੁਕਰੇਜਾ, ਮਨੋਹਰ ਸਿੰਘ ਧੁੰਨਾ, ਪ੍ਰਸਿੱਧ ਵੈਦ ਮਥੁਰਾ ਦਾਸ ਗੁਲਾਟੀ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹੰਸ ਰਾਜ ਵਿੱਦਿਅਕ ਸੰਸਥਾ ਬਾਜਾਖਾਨਾ ਦਾ 5ਵੀਂ ਦਾ ਨਤੀਜਾ 100 ਫ਼ੀਸਦੀ ਰਿਹਾ ਅਗਲੀ ਖ਼ਬਰ ਡਾ. ਜਗਦੇਵ ਸਿੰਘ ਚਹਿਲ ਅਲਾਇੰਸ ਕਲੱਬ ਬਰਗਾੜੀ ਦੇ ਪ੍ਰਧਾਨ ਬਣੇ
Ad Position 24