10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 09-04-2026
ਫ਼ਰੀਦਕੋਟ, 8 ਅਪ੍ਰੈਲ (ਹਰਮਿੰਦਰ ਸਿੰਘ ਮਿੰਦਾ)-ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਫ਼ਰੀਦਕੋਟ ਦੀ ਮੀਟਿੰਗ ਪੁਰਾਣੀ ਦਾਣਾ ਮੰਡੀ ਫ਼ਰੀਦਕੋਟ ਵਿਖੇ ਹੋਈ | ਮੀਟਿੰਗ 'ਚ ਪ੍ਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਵੱਧ ਰਹੀ ਮਹਿੰਗਾਈ ਦੇ ਕਾਰਨ ਸਾਨੂੰ ਆਪਣੇ ਦੇਸ਼ ਵਾਪਸ ਜਾਣਾ ਪੈ ਰਿਹਾ ਹੈ | ਹਰ ਰੋਜ਼ ਯੁੱਧ ਦੀਆਂ ਖ਼ਬਰਾਂ ਨੇ ਹਰ ਚੀਜ਼ ਮਹਿੰਗੀ ਕਰ ਦਿੱਤੀ ਹੈ | ਜਿਸ ਕਾਰਨ ਇੱਥੇ ਰਹਿਣਾ ਔਖਾ ਹੁੰਦਾ ਜਾ ਰਿਹਾ ਹੈ | ਸਰਕਾਰ ਨੇ 12 ਘੰਟੇ ਡਿਊਟੀ ਦਾ ਜਦੋਂ ਤੋਂ ਐਲਾਨ ਕੀਤਾ ਹੈ , ਉਸ ਪ੍ਰਤੀ ਵੀ ਉਨ੍ਹਾਂ ਰੋਸ ਪ੍ਰਗਟ ਕੀਤਾ | ਉਨ੍ਹਾਂ ਦੱਸਿਆ ਕਿ ਦਫ਼ਤਰਾਂ 'ਚ ਜਮਾਂ ਕਰਵਾਏ ਗਏ ਫ਼ਾਰਮ (ਲਾਭਪਾਤਰੀ ਵਜ਼ੀਫੇ) ਆਦਿ ਫ਼ਾਈਲਾਂ 'ਚ ਪਏ ਰਹਿ ਜਾਂਦੇ ਹਨ | ਸਰਕਾਰ ਵਲੋਂ ਜੇਕਰ ਇਸ ਮਜ਼ਦੂਰੀ ਦੇ ਕਾਲੇ ਕਾਨੂੰਨ ਨਾ ਵਾਪਸ ਲਏ ਗਏ ਤਾਂ ਮਜ਼ਦੂਰ ਤੇ ਕਿਸਾਨ ਇਕੱਠੇ ਹੋ ਸੰਘਰਸ਼ ਕਰਨਗੇ | ਮੀਟਿੰਗ 'ਚ ਗੁਰਸੇਵਕ ਸਿੰਘ ਪ੍ਰਧਾਨ, ਸੁੱਖਾ ਸਿੰਘ ਕੋਟਕਪੂਰਾ, ਮਲਕੀਤ ਸਿੰਘ ਮਾਨ, ਜਸਵੀਰ ਸਿੰਘ ਕਾਰਪੇਂਟਰ ਅਤੇ ਰਾਜੂ ਪੇਂਟਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਰੀਨੌ ਬਹੁ-ਚਰਚਿਤ ਗੁਰਪ੍ਰੀਤ ਕਤਲ ਕਾਂਡ : ਭਾਈ ਅੰਮਿ੍ਤਪਾਲ ਸਿੰਘ ਦੇ ਗੰਨਮੈਨ ਤੋਂ ਪੁੱਛਗਿਛ ਕਰੇਗੀ ਸਿੱਟ-ਅਦਾਲਤ ਨੇ ਦਿ... ਅਗਲੀ ਖ਼ਬਰ ਐਮ.ਐਸ.ਐਮ.ਈ. ਵਿਭਾਗ ਜ਼ਿਲ੍ਹੇ 'ਚ ਉਦਯੋਗ ਸਥਾਪਤ ਕਰਨ ਲਈ ਯਤਨ ਤੇਜ਼ ਕਰੇ-ਡੀ. ਸੀ.
Ad Position 24