10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਫੋਕਲ ਪੁਆਇੰਟ ਐਸੋਸੀਏਸ਼ਨ ਦੀ ਭਰਵੀਂ ਇਕੱਤਰਤਾ 'ਚ ਹੋਈ ਅਹਿਮ ਚਰਚਾ

Ad Position 21
No active advertisement
ਅਜੀਤ ਡੈਸਕ 09-04-2026
ਕੋਟਕਪੂਰਾ, 8 ਅਪ੍ਰੈਲ (ਮੋਹਰ ਸਿੰਘ ਗਿੱਲ)-ਫੋਕਲ ਪੁਆਇੰਟ ਐਸੋਸੀਏਸ਼ਨ ਕੋਟਕਪੂਰਾ ਦੀ ਮੀਟਿੰਗ ਪ੍ਰਧਾਨ ਵਿਸ਼ਾਲ ਗੋਇਲ ਦੀ ਅਗਵਾਈ ਹੇਠ ਹੋਈ, ਜਿਸ ਵਿਚ ਐਸੋਸੀਏਸ਼ਨ ਦੇ ਵੱਡੀ ਗਿਣਤੀ ਵਿਚ ਮੈਂਬਰਾਂ ਨੇ ਸ਼ਮੂਲੀਅਤ ਕੀਤੀ | ਇਸ ਦੌਰਾਨ ਫੋਕਲ ਪੁਆਇੰਟ ਦੀ ਦਿੱਖ ਨੂੰ ਸੁਧਾਰਨ ਅਤੇ ਸਨਅਤਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਕਰਨ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ | ਮੀਟਿੰਗ ਦੌਰਾਨ ਪ੍ਰਧਾਨ ਵਿਸ਼ਾਲ ਗੋਇਲ ਤੇ ਸੀ.ਏ.ਵਿਪਨ ਗੁਪਤਾ ਨੇ ਫੋਕਲ ਪੁਆਇੰਟ ਦੇ ਸਮੂਹ ਪਲਾਟ ਹੋਲਡਰਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀ ਨਵੀਂ ਸਕੀਮ ਦਾ ਲਾਹਾ ਲੈਂਦੇ ਹੋਏ ਆਪਣੇ-ਆਪਣੇ ਪਲਾਟਾਂ ਨੂੰ ਬਿਨ੍ਹਾਂ ਕਿਸੇ ਖ਼ਰਚੇ ਤੋਂ ਫਰੀ ਹੋਲਡ ਕਰਵਾ ਲੈਣ | ਉਨ੍ਹਾਂ ਕਿਹਾ ਕਿ ਸਮੁੱਚੇ ਫੋਕਲ ਪੁਆਇੰਟ ਵਿਚ ਬਿਜਲੀ ਦੀ ਸਪਲਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੋਲ ਤਾਰਾਂ ਅਤੇ ਹੋਰ ਕੰਮਾਂ ਨੂੰ ਵਧੀਆ ਤਰੀਕੇ ਨਾਲ ਕਰਨ ਲਈ ਟੈਂਡਰ ਹੋ ਚੁੱਕੇ ਹਨ ਅਤੇ ਜਲਦੀ ਹੀ ਇਹ ਕੰਮ ਮੁਕੰਮਲ ਹੋ ਜਾਵੇਗਾ | ਉਨ੍ਹਾਂ ਦੱਸਿਆ ਕਿ ਸੰਧਵਾਂ ਵਾਲੀ ਵਾਟਰ ਸਪਲਾਈ ਵਾਲੀ ਪਾਈਪ ਵੀ ਪੈ ਗਈ ਹੈ ਅਤੇ ਵਾਟਰ ਵਰਕਸ ਦੀ ਟੈਂਕੀ ਦਾ ਕੰਮ ਵੀ ਚੱਲ ਰਿਹਾ ਹੈ ਅਤੇ ਇਹ ਜਲਦੀ ਹੀ ਬਣ ਕੇ ਤਿਆਰ ਹੋ ਜਾਵੇਗੀ | ਫੋਕਲ ਪੁਆਇੰਟ ਦੇ ਪਾਰਕਾਂ ਦੀ ਦਿੱਖ ਸੁਧਾਰਨ, ਸਫ਼ਾਈ ਲਈ ਵੀ ਕੰਮ ਕੀਤਾ ਜਾ ਰਿਹਾ ਹੈ | ਸੜਕਾਂ ਅਤੇ ਸੀਵਰੇਜ ਦਾ ਕੰਮ ਪਹਿਲਾਂ ਹੀ ਮੁਕੰਮਲ ਹੋ ਚੁੱਕਿਆ ਹੈ | ਮੀਟਿੰਗ ਦੌਰਾਨ ਕੈਸ਼ੀਅਰ ਸ਼ੀਤਲ ਗੋਇਲ ਵਲੋਂ ਪਿਛਲੇ ਸਾਲ ਦਾ ਲੇਖਾ-ਜੋਖਾ ਵੀ ਪੇਸ਼ ਕੀਤਾ ਗਿਆ | ਇਸ ਮੌਕੇ ਰਾਜੇਸ਼ ਅਰੋੜਾ, ਸਵਤੰਤਰ ਗੋਇਲ, ਸ਼ੀਤਲ ਗੋਇਲ, ਵੇਦ ਅਰੋੜਾ, ਵਿਪਨ ਗੁਪਤਾ, ਰਾਹੁਲ ਜਿੰਦਲ, ਨਰਿੰਦਰ ਬੈੜ੍ਹ, ਕਿ੍ਸ਼ਨ ਮਹੇਸ਼ਵਰੀ, ਵਿਨੋਦ ਬਾਂਸਲ, ਅਕਾਸ਼ ਮਹੇਸ਼ਵਰੀ, ਸਚਿਨ ਗੁਪਤਾ, ਸੁਨੀਲ ਗੁਪਤਾ, ਅੰਕੁਰ ਗੋਇਲ, ਕਰਨ ਅਰੋੜਾ, ਪ੍ਰਮੋਦ ਸਿੰਗਲਾ, ਸਤੀਸ਼ ਗੁਪਤਾ, ਰੋਹਿਤ ਗੋਇਲ, ਆਸ਼ੂ ਗਰਗ, ਅਭਿਕ ਗੋਇਲ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪ੍ਰੋ. ਅਰਮਿੰਦਰ ਸਿੰਘ ਨੂੰ ਸਦਮਾ- ਮਾਤਾ ਦਾ ਦਿਹਾਂਤ ਅਗਲੀ ਖ਼ਬਰ ਫ਼ਿੱਡੇ ਕਲਾਂ 'ਚ 'ਮੇਰਾ ਘਰ ਮੇਰੇ ਨਾਮ' ਸਕੀਮ ਦੀ ਸ਼ੁਰੂਆਤ
Ad Position 24