14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਚੰਦਰ ਮਾਡਲ ਹਾਈ ਸਕੂਲ ਵਿਖੇ 8ਵੀਂ ਦਾ ਨਤੀਜਾ ਰਿਹਾ ਸ਼ਾਨਦਾਰ

Ad Position 21
No active advertisement
ਅਜੀਤ ਡੈਸਕ 12-04-2026
ਮਲੋਟ, 11 ਅਪ੍ਰੈਲ (ਪਾਟਿਲ)-ਚੰਦਰ ਮਾਡਲ ਹਾਈ ਸਕੂਲ ਮਲੋਟ ਦੇ ਐੱਮ.ਡੀ. ਸੀ.ਐੱਮ. ਸੁਥਾਰ ਅਤੇ ਮੁੱਖ ਅਧਿਆਪਕਾ ਰਜਨੀ ਸੁਥਾਰ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸੈਸ਼ਨ 2025-2026 ਦੀ ਅੱਠਵੀਂ ਜਮਾਤ ਦੀ ਪ੍ਰੀਖਿਆ ਵਿਚ ਸੰਸਥਾ ਦੇ ਕੁੱਲ 18 ਵਿਦਿਆਰਥੀਆਂ ਨੇ ਵਧੀਆ ਅੰਕ ਲੈ ਕੇ ਆਪਣੇ ਸਕੂਲ ਅਤੇ ਮਾਤਾ-ਪਿਤਾ ਦਾ ਮਾਣ ਵਧਾਇਆ | ਉਨ੍ਹਾਂ ਦੱਸਿਆ ਕਿ ਸ਼ਹਿਨਾਜ਼ਪ੍ਰੀਤ ਕੌਰ ਤੇ ਰਣਜੋਤ ਕੌਰ ਨੇ ਅੰਕ 94.83 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ | ਪਿ੍ਆਂਸ਼ੀ ਨੇ 89.83 ਫ਼ੀਸਦੀ ਲੈ ਕੇ ਦੂਜਾ ਸਥਾਨ ਅਤੇ ਨਿਤਿਨ ਨੇ 85.50 ਫ਼ੀਸਦੀ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ | ਹਾਰਦਿਕ ਕਸ਼ਯਪ ਨੇ 85.33 ਫ਼ੀਸਦੀ ਅੰਕ ਹਾਸਿਲ ਕਰਕੇ ਚੌਥਾ ਸਥਾਨ, ਪਿ੍ੰਸ ਨੇ 84.66 ਫ਼ੀਸਦੀ ਅੰਕ ਹਾਸਿਲ ਕਰਕੇ ਪੰਜਵਾਂ ਸਥਾਨ ਅਤੇ ਯੁਵਰਾਜ ਸਿੰਘ ਨੇ 80.50 ਫ਼ੀਸਦੀ ਅੰਕ ਹਾਸਿਲ ਕਰਕੇ ਛੇਵਾਂ ਸਥਾਨ ਪ੍ਰਾਪਤ ਕੀਤਾ | ਸ੍ਰੀ ਸੁਥਾਰ ਨੇ ਕਿਹਾ ਕਿ ਇਹ ਸਭ ਬੱਚਿਆਂ ਦੀ ਮਿਹਨਤ, ਮਾਤਾ-ਪਿਤਾ ਦਾ ਸਹਿਯੋਗ ਅਤੇ ਸਮੂਹ ਅਧਿਆਪਕਾਂ ਦੀ ਮਿਹਨਤ ਬਦੌਲਤ ਹਾਸਲ ਹੋਇਆ ਹੈ |
Ad Position 22
No active advertisement
ਪਿਛਲੀ ਖ਼ਬਰ ਯੂਨੀਵਰਸਿਟੀ ਦੇ ਨਤੀਜਿਆਂ 'ਚ ਐੱਮ.ਪੀ. ਕਾਲਜ ਦੀਆਂ ਵਿਦਿਆਰਥਣਾਂ ਨੇ ਮਾਰੀ ਬਾਜ਼ੀ ਅਗਲੀ ਖ਼ਬਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਪਿੰਡ ਗੰਧੜ ਵਾਸੀਆਂ ਲਈ ਭੇਜੀ ਰਾਹਤ ਸਮੱਗਰੀ
Ad Position 24