ਡੱਬਵਾਲੀ, 11 ਅਪ੍ਰੈਲ (ਇਕਬਾਲ ਸਿੰਘ ਸ਼ਾਂਤ)-ਮਹਾਰਾਣਾ ਪ੍ਰਤਾਪ ਮਹਿਲਾ ਕਾਲਜ ਦੀਆਂ ਵਿਦਿਆਰਥਣਾਂ ਨੇ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਸਿਰਸਾ ਵਲੋਂ ਐਲਾਨੇ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਕਾਲਜ ਦੇ ਪਿ੍ੰਸੀਪਲ ਡਾ. ਵਨੀਤਾ ਗੁਪਤਾ ਨੇ ਦੱਸਿਆ ਕਿ ਐੱਮ.ਏ-2 (ਹਿੰਦੀ) ਦੀ ਵਿਦਿਆਰਥਣ ਪਿ੍ਯੰਕਾ ਸਪੁੱਤਰੀ ਪ੍ਰਕਾਸ਼ ਚੰਦਰ ਨੇ ਤੀਜੇ ਸੈਸ਼ਨ ਵਿਚ 85.67 ਫ਼ੀਸਦੀ ਅੰਕ ਲੈ ਕੇ ਯੂਨੀਵਰਸਿਟੀ ਵਿਚ ਸੱਤਵਾਂ ਸਥਾਨ ਹਾਸਿਲ ਕੀਤਾ | ਬੀ.ਏ.-3 ਦੀ ਵਿਦਿਆਰਥਣ ਕਿਰਣਦੀਪ ਕੌਰ ਸਪੁੱਤਰੀ ਮਾਨ ਸਿੰਘ ਨੇ ਪੰਜਵੇਂ ਸੈਸ਼ਨ ਵਿਚ 89.25 ਫ਼ੀਸਦੀ ਅੰਕਾਂ ਨਾਲ ਪਹਿਲਾ ਸਥਾਨ ਅਤੇ ਕਸ਼ਿਸ਼ ਸਪੁੱਤਰੀ ਜਗਦੀਸ਼ ਕੁਮਾਰ ਨੇ 86.75 ਫ਼ੀਸਦੀ ਅੰਕ ਲੈ ਕੇ ਚੌਥਾ ਸਥਾਨ ਹਾਸਿਲ ਕੀਤਾ | ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਗਿਰਧਾਰੀ ਲਾਲ ਗਰਗ, ਉਪ ਪ੍ਰਧਾਨ ਨਰੇਸ਼ ਮਿੱਤਲ ਅਤੇ ਪਿ੍ੰਸੀਪਲ ਡਾ. ਵਨੀਤਾ ਗੁਪਤਾ ਨੇ ਵਿਦਿਆਰਥਣਾਂ, ਉਨ੍ਹਾਂ ਦੇ ਮਾਪਿਆਂ ਤੇ ਅਧਿਆਪਕਾਵਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸੁਚੱਜੇ ਭਵਿੱਖ ਦੀ ਕਾਮਨਾ ਕੀਤੀ |