ਫ਼ਰੀਦਕੋਟ, 13 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਦਸਮੇਸ਼ ਇੰਸਟੀਚਿਊਟ ਆਫ਼ ਰਿਸਰਚ ਐਂਡ ਡੈਂਟਲ ਸਾਇੰਸਜ਼ ਫਰੀਦਕੋਟ ਦੇ ਓਰਲ ਮੈਡੀਸਨ ਤੇ ਰੇਡੀਓਲੌਜੀ ਵਿਭਾਗ ਨੇ ਕੈਪਟਨ ਡਾ. ਪੂਰਨ ਸਿੰਘ ਅਡੀਟੋਰੀਅਮ ਵਿਖੇ ਇੰਡੀਅਨ ਅਕੈਡਮੀ ਆਫ਼ ਓਰਲ ਮੈਡੀਸਨ ਐਂਡ ਰੇਡੀਓਲੌਜੀ ਤੇ ਦਸਮੇਸ਼ ਅਕੈਡਮੀ ਆਫ਼ ਕੰਟੀਨਿਊਇੰਗ ਡੈਂਟਲ ਐਡਿਊਕੇਸਨ ਦੇ ਸਹਿਯੋਗ ਨਾਲ 'ਸਮਾਰਟ ਡੈਂਟਿਸਟਰੀ ਫ਼ੋਰ ਡਿਜੀਟਲ ਫ਼ਿਉੂਚਰ' 'ਤੇ ਨੈਸ਼ਨਲ ਇੰਡੀਅਨ ਐਸੋਸੀਏਸ਼ਨ ਆਫ਼ ਓਰਲ ਮੈਡੀਸਨ ਐਂਡ ਰੇਡੀਓਲੌਜੀ ਅੰਡਰ ਗ੍ਰੈਜੂਏਟਸ ਰਾਸ਼ਟਰੀ ਕਨਵੈਨਸ਼ਨ ਕਰਵਾਈ ਗਈ | ਕਨਵੈਨਸ਼ਨ 'ਚ ਮੁੱਖ ਮਹਿਮਾਨ ਡਾਇਰੈਕਟਰ ਸੀਨੀਅਰ ਉਪ ਪ੍ਰਧਾਨ ਸੰਗਤ ਸਾਹਿਬ ਭਾਈ ਫ਼ੇਰੂ ਸਿੱਖ ਐਜੂਕੇਸ਼ਨਲ ਸੁਸਾਇਟੀ ਫ਼ਰੀਦਕੋਟ ਡਾ. ਗੁਰਸੇਵਕ ਸਿੰਘ, ਜੁਆਇੰਟ ਡਾਇਰੈਕਟਰ ਸੀਨੀਅਰ ਖਜ਼ਾਨਚੀ ਸਵਰਨਜੀਤ ਸਿੰਘ ਗਿੱਲ, ਐਗਜੀਕਿਊਟਿਵ ਮੈਂਬਰ ਗੁਰਮੀਤ ਸਿੰਘ ਢਿੱਲੋਂ, ਡਾ. ਅਵਿਨਾਸ਼ ਤੇਜਸਵੀ ਐਮ.ਐਲ ਆਨਰੇਰੀ ਜਨਰਲ ਸਕੱਤਰ ਆਈ.ਏ.ਓ.ਐਮ.ਆਰ, ਡਾ. ਦੀਪਤੀ ਭਟਨਾਗਰ ਜੁਆਇੰਟ ਸਕੱਤਰ ਆਈ.ਏ.ਓ.ਐਮ.ਆਰ, ਆਰਗੇਨਾਈਜਿੰਗ ਚੇਅਰਮੈਨ ਡਾ. ਬਸਵਰਾਜ ਟੀ ਭਾਗਵਤੀ, ਰਜਿਸਟਰਾਰ ਡਾ. ਤਰੁਣ ਕੁਮਾਰ, ਡੀਨ ਅਕਾਦਮਿਕਸ ਡਾ. ਰਮਨਦੀਪ ਸਿੰਘ ਬਰਾੜ, ਆਰਗੇਨਾਈਜਿੰਗ ਸੈਕਟਰੀ ਡਾ. ਪ੍ਰੀਤੀ ਧੀਰ, ਖਜ਼ਾਨਚੀ ਡਾ. ਮਨਦੀਪ ਕਾਉਰ ਸਨ | ਪਿ੍ੰਸੀਪਲ ਡਾ. ਸੁਨੀਲ ਨੇ ਮੁੱਖ ਮਹਿਮਾਨ, ਪ੍ਰਬੰਧਕ ਅਤੇ ਵਿਦਿਆਰਥੀ ਡੈਲੀਗੇਟਸ ਨੂੰ ਜੀ ਆਇਆਂ ਨੂੰ ਆਖਿਆ ਤੇ ਇਸ ਕਨਵੈਨਸ਼ਨ ਦੇ ਉਦੇਸ਼ 'ਤੇ ਵਿਸਥਾਰ ਨਾਲ ਚਾਨਣਾ ਪਾਇਆ | ਸੋਵੀਨੀਅਰ ਤੇ ਦਸਮੇਸ਼ ਇੰਸਟੀਚਿਊਟਸ ਆਫ਼ ਰਿਸਰਸ ਐਂਡ ਡੈਂਟਲ ਸਾਇੰਸਿਜ਼ ਟਾਈਮਜ਼ ਨੂੰ ਪ੍ਰਬੰਧਕਾਂ ਅਤੇ ਹੋਰ ਮਹਿਮਾਨਾਂ ਵਲੋਂ ਰਿਲੀਜ਼ ਕੀਤਾ ਗਿਆ | ਸੋਵੀਨੀਅਰ ਨੂੰ ਸਾਇੰਟਿਫਿਕ ਕਮੇਟੀ ਦੇ ਚੇਅਰਮੈਨ ਡਾ. ਨਿਤਿਨ ਖੁੱਲਰ ਪ੍ਰੋਫੈਸਰ ਅਤੇ ਹੈੱਡ ਡਿਪਾਰਟਮੈਂਟ ਆਫ਼ ਪੀਰੀਓਡੌਂਟਿਕਸ ਨੇ ਸੁਚੱਜੇ ਢੰਗ ਨਾਲ ਤਿਆਰ ਕੀਤਾ | ਕਾਲਜ ਮੈਗਜ਼ੀਨ ਨੂੰ ਡਾ. ਸੁਧੀਰ ਮੰਜਾਲ ਪ੍ਰੋਫੈਸਰ ਅਤੇ ਹੈੱਡ ਡਿਪਾਰਟਮੈਂਟ ਆਫ਼ ਆਰਥੋਡੌਂਟਿਕਸ ਨੇ ਡਿਜ਼ਾਇਨ ਕੀਤਾ | ਕਨਵੈਨਸ਼ਨ ਦੇ ਮੁੱਖ ਬੁਲਾਰੇ ਡਾ. ਉਪਾਸਨਾ ਸੇਠੀ ਅਹੂਜਾ ਆਈ.ਡੀ.ਐਸ.ਟੀ ਮੋਦੀਨਗਰ ਨੇ ਓਰੋਫੈਸ਼ੀਅਲ ਪੇਨ ਮੈਨੇਜਮੈਂਟ ਦੇ ਗਿਆਨ ਨਾਲ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ | ਗੁਰੂ ਨਾਨਕ ਦੇਵ ਡੈਂਟਲ ਕਾਲਜ ਅਤੇ ਰਿਸਰਚ ਇੰਸਟੀਚਿਊਟ ਸੁਨਾਮ ਦੀ ਡਾ. ਐਸ਼ਵਰਿਆ ਸ਼ਰਮਾ ਨੇ ਜਨਰਲ ਪ੍ਰੈਕਟਿਸ 'ਚ ਮੈਡੀਸਨ ਦੀ ਭੂਮਿਕਾ 'ਤੇ ਆਪਣੇ ਵਿਚਾਰ ਸਾਂਝੇ ਕੀਤੇ | ਸੁਰੇਂਦਰਾ ਡੈਂਟਲ ਕਾਲਜ ਅਤੇ ਰਿਸਰਚ ਇੰਸਟੀਚਿਊਟ ਸ੍ਰੀ ਗੰਗਾਨਗਰ ਦੀ ਡਾ. ਅੰਜਲੀ ਨਾਇਕ ਨੇ ਅਨਲੌਕਿੰਗ ਡੈਂਟਿਸਟਰੀਸ ਫ਼ਿਊਚਰ ਓਰਲ ਰੇਡੀਓਲੌਜੀ ਸੁਪਰਪਾਵਰ ਵਿਸ਼ੇ 'ਤੇ ਵਿਚਾਰ ਸਾਂਝੇ ਕੀਤੇ | ਵਾਲਡਿਕਟਰੀ ਫੰਕਸ਼ਨ ਵਿਚ ਡਾਇਰੈਕਟਰ ਸੀਨੀਅਰ ਉਪ ਪ੍ਰਧਾਨ ਡਾ: ਗੁਰਸੇਵਕ ਸਿੰਘ, ਜੁਆਇੰਟ ਡਾਇਰੈਕਟਰ ਸੀਨੀਅਰ ਖਜ਼ਾਨਚੀ ਸਵਰਨਜੀਤ ਸਿੰਘ ਗਿੱਲ, ਐਕਸੀਊਟਿਵ ਮੈਂਬਰ ਗੁਰਮੀਤ ਸਿੰਘ ਢਿੱਲੋਂ, ਡਾ. ਅਵਿਨਾਸ ਤੇਜਸਵੀ ਆਨਰੇਰੀ ਜਨਰਲ ਸਕੱਤਰ , ਪਿ੍ੰਸੀਪਲ ਡਾ. ਐਮ.ਕੇ.ਸੁਨੀਲ, ਆਰਗੇਨਾਈਜਿੰਗ ਚੇਅਰਮੈਨ ਡਾ. ਬਸਵਰਾਜ ਟੀ ਭਾਗਵਤੀ, ਆਰਗੇਨਾਈਜਿੰਗ ਸੈਕਟਰੀ ਡਾ. ਪ੍ਰੀਤੀ ਧੀਰ ਅਤੇ ਖਜ਼ਾਨਚੀ ਡਾ. ਮਨਦੀਪ ਕਾਉਰ ਨੇ ਸ਼ਾਮ ਦੇ ਸ਼ੈਸ਼ਨ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ |