ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਨਸ਼ੇ ਦਾ ਸੇਵਨ ਕਰਨ 'ਤੇ ਮਹਿਲਾ ਖ਼ਿਲਾਫ਼ ਮੁਕੱਦਮਾ ਦਰਜ

Ad Position 21
No active advertisement
ਅਜੀਤ ਡੈਸਕ 14-04-2026
ਗਿੱਦੜਬਾਹਾ, 13 ਅਪ੍ਰੈਲ (ਪਰਮਜੀਤ ਸਿੰਘ ਥੇੜ੍ਹੀ)-ਥਾਣਾ ਗਿੱਦੜਬਾਹਾ ਪੁਲਿਸ ਨੇ ਨਸ਼ੇ ਦਾ ਸੇਵਨ ਕਰਨ 'ਤੇ ਮਹਿਲਾ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਏ.ਐੱਸ.ਆਈ. ਗੁਰਇਕਬਾਲ ਸਿੰਘ ਸਾਥੀ ਪੁਲਿਸ ਕਰਮਚਾਰੀਆਂ ਨਾਲ ਦੌਰਾਨੇ ਗਸ਼ਤ ਜਦੋਂ ਗਿੱਦੜਬਾਹਾ ਤੋਂ ਥਰਾਜਵਾਲਾ ਵੱਲ ਜਾ ਰਹੇ ਸਨ, ਤਾਂ ਸੜਕ 'ਤੇ ਇਕ ਮਹਿਲਾ ਜਾਂਦੀ ਦਿਖਾਈ ਦਿੱਤੀ | ਪੁਲਿਸ ਵਲੋਂ ਜਦੋਂ ਸ਼ੱਕ ਦੇ ਆਧਾਰ 'ਤੇ ਉਕਤ ਮਹਿਲਾ ਨੂੰ ਰੋਕਿਆ ਗਿਆ ਤਾਂ ਔਰਤ ਦੇ ਚਿਹਰੇ ਦੇ ਹਾਵਭਾਵ ਤੇ ਬੋਲਚਾਲ ਤੋਂ ਜਾਪਿਆ ਕਿ ਜਿਵੇਂ ਉਸ ਨੇ ਕੋਈ ਨਸ਼ੀਲੀ ਚੀਜ਼ ਦਾ ਸੇਵਨ ਕੀਤਾ ਹੋਵੇ | ਮਹਿਲਾ ਸੀਨੀਅਰ ਸਿਪਾਹੀ ਅਮਨਪ੍ਰੀਤ ਕੌਰ ਵਲੋਂ ਉਸ ਦੀ ਪੁਛਗਿੱਛ ਕੀਤੀ ਤਾਂ ਉਕਤ ਔਰਤ ਨੇ ਦੱਸਿਆ ਕਿ ਉਹ ਨਸ਼ੇ ਕਰਨ ਦੀ ਆਦੀ ਹੈ ਤੇ ਅੱਜ ਵੀ ਉਸ ਨੇ ਨਸ਼ੀਲੀ ਗੋਲੀ ਖਾਧੀ ਹੋਈ ਹੈ | ਪੁਲਿਸ ਵਲੋਂ ਕਾਬੂ ਕੀਤੀ ਗਈ ਮਹਿਲਾ ਦੀ ਪਹਿਚਾਣ ਮਮਤਾ ਪਤਨੀ ਲੱਖਾ ਸਿੰਘ ਵਾਸੀ ਗਿੱਦੜਬਾਹਾ ਵਜੋਂ ਹੋਈ ਹੈ | ਪੁਲਿਸ ਨੇ ਉਕਤ ਮਹਿਲਾ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ 'ਚ ਨਸ਼ੀਲੇ ਕੈਪਸੂਲ ਤੇ ਗੋਲੀਆਂ ਦੀ ਦੁਰਵਰਤੋਂ 'ਤੇ ਪਾਬੰਦੀ ਅਗਲੀ ਖ਼ਬਰ ਚੇਅਰਮੈਨ ਧਾਲੀਵਾਲ ਨੇ ਪੀੜਤ ਕਿਸਾਨਾਂ ਨਾਲ ਦੁੱਖ ਪ੍ਰਗਟਾਇਆ
Ad Position 24
No active advertisement