22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਨੇ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਮਨਾਇਆ

Ad Position 21
No active advertisement
ਅਜੀਤ ਡੈਸਕ 15-04-2026
ਫ਼ਰੀਦਕੋਟ, 14 ਅਪ੍ਰੈਲ (ਹਰਮਿੰਦਰ ਸਿੰਘ ਮਿੰਦਾ)-ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਦੀ ਅਗਵਾਈ ਵਿਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀਮ ਰਾਓ ਅੰਬੇਡਕਰ ਦਾ ਜਨਮ ਦਿਨ ਅੰਬੇਡਕਰ ਭਵਨ ਫ਼ਰੀਦਕੋਟ ਮਨਾਇਆ ਗਿਆ | ਜਿਸ ਵਿਚ ਜ਼ਿਲ੍ਹੇ ਭਰ ਦੇ ਕਾਂਗਰਸੀ ਵਰਕਰਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਨੇ ਕਿਹਾ ਕਿ ਡਾ. ਬੀ.ਆਰ ਅੰਬੇਦਕਰ ਗਰੀਬਾਂ ਦੇ ਮਸੀਹਾ ਸਨ | ਉਨ੍ਹਾਂ ਭਾਰਤੀ ਸੰਵਿਧਾਨ ਦਾ ਨਿਰਮਾਣ ਕਰਕੇ ਗਰੀਬਾਂ ਤੇ ਪਛੜਿਆਂ ਨੂੰ ਉਨ੍ਹਾਂ ਦੇ ਬਣਦੇ ਹੱਕ ਦਿੱਤੇ | ਉਨ੍ਹਾਂ ਦੀ ਬਦੌਲਤ ਹੀ ਅਸੀਂ ਆਪਣੇ ਹੱਕਾਂ ਦਾ ਅਨੰਦ ਮਾਣ ਰਹੇ ਹਾਂ | ਇਸ ਮੌਕੇ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ 'ਤੇ ਫ਼ੁੱਲ ਮਾਲਾਵਾਂ ਵੀ ਭੇਟ ਕੀਤੀਆਂ ਗਈਆਂ | ਉਪਰੰਤ ਡਾ. ਭੀਮ ਰਾਓ ਅੰਬੇਡਕਰ ਦੀ ਯਾਦ ਵਿਚ ਸ਼ਹਿਰ ਵਿਚ ਇਕ ਮਾਰਚ ਵੀ ਕੀਤਾ ਗਿਆ | ਇਸ ਮੌਕੇ ਓਪਿੰਦਰ ਸ਼ਰਮਾ ਸਾਬਕਾ ਮੰਤਰੀ, ਬਲਦੇਵ ਸਿੰਘ ਸਾਬਕਾ ਵਿਧਾਇਕ, ਦਰਸ਼ਨ ਸਿੰਘ ਢਿਲਵਾਂ, ਪ੍ਰਕਾਸ਼ ਸਿੰਘ ਭੱਟੀ ਸਾਬਕਾ ਵਿਧਾਇਕ, ਰਣਜੀਤ ਸਿੰਘ ਬਰਾੜ ਭੋਲੂਵਾਲਾ, ਗਿੰਦਰਜੀਤ ਸਿੰਘ ਸੇਖੋਂ, ਡਾ. ਜੰਗੀਰ ਸਿੰਘ, ਗੁਰਭਜਨ ਸਿੰਘ ਸੰਧੂ, ਲਖਬੀਰ ਸਿੰਘ ਲੱਖਾ ਚੇਅਰਮੈਨ ਐਸ. ਸੀ. ਸੈੱਲ, ਰਘਬੀਰ ਸਿੰਘ ਬੁਲਾਰਾ, ਦਰਸ਼ਨ ਸਿੰਘ ਸੇਵਾ ਮੁਕਤ ਡੀ.ਐਸ.ਪੀ, ਗੁਰਬਿੰਦਰ ਸਿੰਘ ਟਹਿਣਾ, ਰਣਜੀਤ ਸਿੰਘ ਘੁਮਾਣ, ਗੁਰਚਰਨ ਸਿੰਘ ਗਿੱਲ, ਅਜੈਬ ਸਿੰਘ ਚਹਿਲ, ਪ੍ਰਭਜੀਤ ਸਿੰਘ ਬਾਜਾਖਾਨਾ, ਕੁਲਦੀਪ ਸਿੰਘ ਬਰਾੜ, ਜੈ ਪ੍ਰਕਾਸ਼ ਕੋਟਕਪੂਰਾ, ਤਰਸੇਮ ਸਿੰਘ ਬਰਾੜ ਜਿਉਣਵਾਲਾ, ਡਾ. ਬਲਜੀਤ ਸ਼ਰਮਾ, ਜਸਵਿੰਦਰ ਸਿੰਘ ਕੋਟਸੁਖੀਆ, ਲਖਬੀਰ ਸਿੰਘ ਲੱਖਾ ਵਾਈਸ ਚੇਅਰਮੈਨ ਬਲਾਕ ਸੰਮਤੀ ਸਾਦਿਕ, ਚਰਨਜੀਤ ਸ਼ਰਮਾ, ਡਾ. ਕਸਮੀਰ ਸਿੰਘ, ਜਲੌਰ ਸਿੰਘ, ਲਾਭ ਸਿੰਘ ਸੈਕਟਰੀ, ਬਲਬੀਰ ਸਿੰਘ ਟੈਂਟਾ ਸਰਪੰਚ, ਡਾ. ਸੁਖਦੇਵ ਸਿੰਘ ਰੋਮਾਣਾ, ਗੁਰਤੇਜ ਸਿੰਘ ਦਬੜੀਖਾਨਾ, ਗੁਰਦੀਪ ਸਿੰਘ ਦਲ ਸਿੰਘ ਵਾਲਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਜਗਸੀਰ ਸਿੰਘ ਖਾਰਾ ਸਰਬਸੰਮਤੀ ਨਾਲ ਬਲਾਕ ਪ੍ਰਧਾਨ ਚੁਣੇ ਅਗਲੀ ਖ਼ਬਰ ਡਾ. ਭੀਮ ਰਾਓ ਅੰਬੇਡਕਰ ਜੀ ਦੀ ਜੈਅੰਤੀ ਸ਼ਰਧਾ ਨਾਲ ਮਨਾਈ
Ad Position 24