26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਲਈ ਸਰਕਾਰ ਬਿਲਕੁਲ ਬੇਵੱਸ-ਸੂਬਾ ਸਿੰਘ ਬਾਦਲ

Ad Position 21
No active advertisement
ਅਜੀਤ ਡੈਸਕ 17-04-2026
ਬਰਗਾੜੀ, 16 ਅਪ੍ਰੈਲ (ਸੁਖਰਾਜ ਸਿੰਘ ਗੋਂਦਾਰਾ)-ਪੰਜਾਬ 'ਚ ਬਦਲਾਅ ਕਰਕੇ ਇਸ ਰੰਗਲਾ ਪੰਜਾਬ ਬਣਾਉਣ ਪੰਜਾਬ ਦੇ ਲੋਕਾਂ ਨੂੰ ਸੁਪਨੇ ਦਿਖਾਉਣ ਵਾਲੀ ਸਰਕਾਰ ਪੰਜਾਬ ਦੇ ਇਤਿਹਾਸ ਦੀ ਸਭ ਤੋਂ ਨਿਖੱਦ ਸਰਕਾਰ ਸਾਬਤ ਹੋਈ ਹੈ ਕਿਉਂਕਿ ਇਸ ਨੇ ਪੰਜਾਬ ਨੂੰ ਵਿਕਾਸ ਪੱਖੋ ਰੰਗਲਾ ਨਹੀਂ ਸਗੋਂ ਰੋਜ਼ਾਨਾ ਹੋ ਰਹੇ ਕਤਲ, ਡਾਕੇ, ਲੁੱਟਾਂ ਖੋਹਾਂ, ਨੌਜਵਾਨਾਂ ਦੀਆਂ ਨਸ਼ਿਆਂ ਦੀ ਵਰਤੋਂ ਨਾਲ ਹੋ ਰਹੀਆਂ ਮੌਤਾਂ ਤੇ ਕਤਲਾਂ ਕਾਰਨ ਵਗਦੇ ਖੂਨ ਦੇ ਦਰਿਆ ਨਾਲ ਪੰਜਾਬ ਦਾ ਰੰਗ ਜ਼ਰੂਰ ਬਦਲ ਗਿਆ ਹੈ ਕਿਉਂਕਿ ਪੰਜਾਬ ਸਰਕਾਰ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ 'ਚ ਬਿਲਕੁਲ ਨਕਾਮ ਜਾਪਦੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਵਿਧਾਨ ਸਭਾ ਹਲਕਾ ਜੈਤੋ ਦੇ ਇੰਚਾਰਜ ਸੂਬਾ ਸਿੰਘ ਬਾਦਲ ਨੇ ਟਕਸਾਲੀ ਅਕਾਲੀ ਆਗੂ ਰਣਜੀਤ ਸਿੰਘ ਗੋਂਦਾਰਾ ਕੈਨੇਡਾ ਅਤੇ ਕੁਲਦੀਪ ਸਿੰਘ ਗੋਂਦਾਰਾ ਦੇ ਗ੍ਰਹਿ ਬਰਗਾੜੀ ਵਿਖੇ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ 'ਚ ਸਰਕਾਰ ਵਲੋਂ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਵੀ ਕਾਗਜ਼ਾਂ ਤੱਕ ਸਿਮਟ ਕਿ ਰਹਿ ਗਈ ਹੈ ਕਿਉਂਕਿ ਪੰਜਾਬ 'ਚ ਨਸ਼ਾ ਸਾਰੇ ਸ਼ਹਿਰਾਂ, ਪਿੰਡਾਂ ਦੀਆਂ ਬਸਤੀਆਂ 'ਚ ਆਮ ਵਿਕਦਾ ਦੇਖਿਆ ਜਾ ਸਕਦਾ ਹੈ ਤੇ ਨਸ਼ਿਆਂ ਦੀ ਵੱਧ ਮਾਤਰਾ ਲੈਣ ਨਾਲ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ 'ਚ ਕਮੀ ਆਉਣ ਦੀ ਬਜਾਏ ਦਿਨੋ-ਦਿਨ ਵਾਧਾ ਹੋ ਰਿਹਾ ਹੈ | ਜੋ ਸਾਡੇ ਸਾਰਿਆਂ ਲਈ ਬਹੁਤ ਹੀ ਗੰਭੀਰ ਵਿਸ਼ਾ ਹੈ ਕਿਉਂਕਿ ਆਪ ਸਰਕਾਰ ਵਲੋਂ ਆਪਣੇ ਦਿੱਲੀ ਬੈਠੇ ਅਕਾਵਾਂ ਦੇ ਇਸ਼ਾਰੇ ਤੇ ਪੰਜਾਬ ਨੂੰ ਤਬਾਹ ਕਰਨ ਦੀਆਂ ਸਾਜਿਸਾਂ ਰਚੀਆਂ ਜਾ ਰਹੀਆਂ ਹਨ | ਇਸ ਮੌਕੇ ਕੁਲਦੀਪÊਸਿੰਘ ਗੋਂਦਾਰਾ, ਜਤਿੰਦਰ ਸਿੰਘ ਗੋਂਦਾਰਾ ਕੈਨੇਡਾ, ਜਗਸੀਰ ਸਿੰਘ ਜੱਗਾ ਗੋਂਦਾਰਾ ਕੈਨੇਡਾ, ਰਵੀ ਸ਼ਰਮਾ, ਅਮਰਜੀਤ ਸਿੰਘ ਗੋਂਦਾਰਾ, ਕੁਲਵਿੰਦਰ ਸਿੰਘ ਗੋਂਦਾਰਾ, ਬਲ ਬਹਾਦਰ ਸਿੰਘ ਗੋਂਦਾਰਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਣਕ ਦੀ ਖਰੀਦ ਸ਼ੁਰੂ ਨਾ ਹੋਣ 'ਤੇ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕੀਤਾ ਅਗਲੀ ਖ਼ਬਰ ਪਿੰਡ ਰੋੜੀਕਪੂਰਾ ਦੇ ਵਾਸੀ ਬਿਜਲੀ ਕੱਟਾਂ ਤੋਂ ਪ੍ਰੇਸ਼ਾਨ
Ad Position 24