ਕੋਟਕਪੂਰਾ, 16 ਅਪੈ੍ਰਲ (ਮੋਹਰ ਸਿੰਘ ਗਿੱਲ)-ਸਥਾਨਕ ਮੁਹੱਲਾ ਪ੍ਰੇਮ ਨਗਰ 'ਚ ਸਥਿਤ ਹੈਪੀ ਪਬਲਿਕ ਸਕੂਲ ਕੋਟਕਪੂਰਾ ਵਿਖੇ ਵਿਸਾਖੀ ਦਾ ਤਿਉਹਾਰ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਮਿਲ-ਜੁਲ ਕੇ ਮਨਾਇਆ | ਸਕੂਲ ਦੇ ਐਮ.ਡੀ ਜਤਿੰਦਰ ਸਿੰਘ, ਮੁੱਖ ਅਧਿਆਪਕ ਪ੍ਰਮੋਦ ਨੇ ਸਮੂਹ ਵਿਦਿਆਰਥੀਆਂ ਨੂੰ ਵਿਸਾਖੀ ਦੇ ਤਿਉਹਾਰ ਦੀ ਵਧਾਈ ਦਿੱਤੀ | ਅਧਿਆਪਕਾਂ ਨੇ ਬੱਚਿਆਂ ਨੂੰ ਵਿਸਾਖੀ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਪੁਰਾਣੇ ਸਮੇਂ 'ਚ ਸਮੂਹ ਪੰਜਾਬੀ ਵਿਸਾਖੀ ਦਾ ਮੇਲਾ ਵੇਖ ਕੇ ਕਣਕ ਦੀ ਵਾਢੀ ਕਰਨੀ ਸ਼ੁਰੂ ਕਰਦੇ ਸਨ ਤੇ ਵਿਸਾਖੀ ਮੇਲੇ ਮੌਕੇ ਪੰਜਾਬੀ ਪਹਿਰਾਵੇ ਦਾ ਖ਼ੂਬ ਪ੍ਰਦਰਸ਼ਨ ਕਰਦੇ ਸਨ | ਸਮੇਂ ਦੀ ਰਫ਼ਤਾਰ ਨਾਲ ਵਿਸਾਖੀ ਮੇਲੇ ਨੂੰ ਮਨਾਉਣ ਦੇ ਕੁਝ ਰਵਾਇਤੀ ਢੰਗ ਬਦਲ ਗਏ ਹਨ |