26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਮੌਜੂਦਾ ਐਮ.ਸੀ. ਵਿਜੈ ਛਾਬੜਾ 'ਆਪ' ਛੱਡ ਕੇ ਮੁੜ ਸ਼ੋ੍ਰਮਣੀ ਅਕਾਲੀ ਦਲ 'ਚ ਸ਼ਾਮਿਲ ਅਕਾਲੀ ਆਗੂ ਬੰਟੀ ਰੋਮਾਣਾ ਨੇ ਪਾਰਟੀ ਚਿੰਨ੍ਹ ਪਾ ਕੇ ਕੀਤਾ ਸਵਾਗਤ

Ad Position 21
No active advertisement
ਅਜੀਤ ਡੈਸਕ 17-04-2026
ਫ਼ਰੀਦਕੋਟ, 16 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਅੱਜ ਫ਼ਰੀਦਕੋਟ ਦੀ ਸਿਆਸਤ ਵਿਚ ਵੱਡਾ ਹੇਰ ਫੇਰ ਦੇਖਣ ਨੂੰ ਮਿਲਿਆ ਜਿੱਥੇ ਆਮ ਆਦਮੀ ਪਾਰਟੀ ਦੇ ਮੌਜੂਦਾ ਨਗਰ ਕੌਂਸਲਰ ਵਿਜੈ ਛਾਬੜਾ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ | ਅੱਜ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਦੀ ਹਾਜ਼ਰੀ ਵਿਚ ਉਨ੍ਹਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਜੁਆਇਨ ਕੀਤਾ | ਇੱਥੇ ਦੱਸਣਯੋਗ ਹੈ ਕਿ ਕਰੀਬ ਤਿੰਨ ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕੌਂਸਲਰ ਵਿਜੇ ਛਾਬੜਾ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਸਨ ਜਿਸ ਦੀ ਵਜ੍ਹਾ ਉਨ੍ਹਾਂ ਵਲੋਂ ਅਕਾਲੀ ਆਗੂਆਂ ਨਾਲ ਨਿੱਜੀ ਨਾਰਾਜ਼ਗੀ ਦੱਸੀ ਗਈ ਸੀ ਪਰ ਹੁਣ ਕਰੀਬ ਤਿੰਨ ਸਾਲ ਬਾਅਦ ਉਨ੍ਹਾਂ ਵਲੋਂ ਮੁੜ ਸ਼੍ਰੋਮਣੀ ਅਕਾਲੀ ਦਲ ਨੂੰ ਜੁਆਇਨ ਕੀਤਾ ਹੈ | ਅਕਾਲੀ ਆਗੂ ਬੰਟੀ ਰੋਮਾਣਾ ਨੇ ਕਿਹਾ ਕਿ ਐਮ.ਸੀ. ਵਿਜੈ ਛਾਬੜਾ ਦੇ ਪਾਰਟੀ 'ਚ ਆਪਸੀ ਸਿਆਸੀ ਮੱਤਭੇਦ ਜ਼ਰੂਰ ਪੈਦਾ ਹੋਏ ਸਨ ਜਿਸ ਕਰਕੇ ਉਹ ਪਾਰਟੀ ਛੱਡ ਕੇ ਗਏ ਸਨ ਪਰ ਸਾਡੇ ਪਰਿਵਾਰਕ ਰਿਸ਼ਤੇ ਕਦੀ ਵੀ ਕਮਜ਼ੋਰ ਨਹੀਂ ਪਏ ਅਤੇ ਉਹ ਲਗਾਤਾਰ ਇਕ ਦੂਜੇ ਨਾਲ ਭਰਾਵਾਂ ਵਾਂਗ ਖੜਦੇ ਰਹੇ ਹਨ | ਅੱਜ ਉਨ੍ਹਾਂ ਨੂੰ ਖੁਸ਼ੀ ਹੈ ਕਿ ਵਿਜੈ ਛਾਬੜਾ ਨਾਲ ਉਨ੍ਹਾਂ ਦੀ ਨਾਰਾਜ਼ਗੀ ਦੂਰ ਹੋਣ ਤੋਂ ਬਾਅਦ ਉਨ੍ਹਾਂ ਵਲੋਂ ਮੁੜ ਪਾਰਟੀ ਜੁਆਇਨ ਕੀਤੀ ਹੈ | ਉਨ੍ਹਾਂ ਕਿਹਾ ਕਿ ਹੁਣ ਸਾਡੇ ਕੋਲ ਚੋਣ ਲੜਨ ਲਈ ਇਕ ਮਜ਼ਬੂਤ ਟੀਮ ਤਿਆਰ ਹੋ ਚੁੱਕੀ ਹੈ ਅਤੇ ਵਿਜੈ ਛਾਬੜਾ ਦੇ ਆਉਣ ਨਾਲ ਉਸ ਨੂੰ ਹੋਰ ਬਲ ਮਿਲਿਆ ਹੈ | ਇਸ ਲਈ ਤਗੜੇ ਹੋ ਕੇ ਸਥਾਨਕ ਚੋਣਾਂ ਲੜਾਂਗੇ ਅਤੇ ਜਿੱਤ ਹਾਸਿਲ ਕਰਾਂਗੇ | ਉਨ੍ਹਾਂ ਕਿਹਾ ਕਿ ਵਿਜੈ ਛਾਬੜਾ ਵਲੋਂ ਪਾਰਟੀ ਵਿਚ ਰਹਿ ਕੇ ਹਮੇਸ਼ਾ ਹੀ ਆਮ ਆਦਮੀ ਪਾਰਟੀ ਦੀਆਂ ਗਲਤੀਆਂ ਨੂੰ ਕਦੀ ਨਹੀਂ ਸਵੀਕਾਰਿਆ ਸਗੋਂ ਉਨ੍ਹਾਂ ਦੇ ਉਲਟ ਆਵਾਜ਼ ਬੁਲੰਦ ਕਰਦੇ ਰਹੇ ਹਨ ਭਾਵੇਂ ਉਹ ਵਾਰਡ ਬੰਦੀ ਦਾ ਮਸਲਾ ਹੋਵੇ ਜਾਂ ਵੋਟ ਚੋਰੀ ਦਾ ਮਸਲਾ ਹੋਵੇ ਉਹ ਹਮੇਸ਼ਾ ਆਪਣੀ ਹੀ ਪਾਰਟੀ ਵਿਚ ਰਹਿ ਕੇ ਉਸਦੀਆਂ ਗਲਤ ਨੀਤੀਆਂ ਨੂੰ ਨਕਾਰਦੇ ਰਹੇ ਹਨ ਅਤੇ ਅੱਜ ਖੁਸ਼ੀ ਹੈ ਕਿ ਉਹ ਪਰਿਵਾਰ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਚ ਮੁੜ ਪਰਤੇ ਹਨ ਇਸ ਲਈ ਉਹ ਉਨ੍ਹਾਂ ਦਾ ਪਾਰਟੀ 'ਚ ਸਵਾਗਤ ਕਰਦੇ ਹਨ | ਉਧਰ ਅਕਾਲੀ ਦਲ ਪਾਰਟੀ ਵਿਚ ਜੁਆਇਨ ਕਰਨ ਤੋਂ ਬਾਅਦ ਕੌਂਸਲਰ ਵਿਜੇ ਛਾਬੜਾ ਨੇ ਕਿਹਾ ਕਿ ਉਹ ਕਿਸੇ ਨਾਰਾਜ਼ਗੀ ਦੀ ਵਜ੍ਹਾ ਕਾਰਨ ਹੀ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਗਏ ਸਨ ਪਰ ਪਰ ਉਨ੍ਹਾਂ ਵਲੋਂ ਸਿਆਸੀ ਵਖਰੇਵਿਆਂ ਦੇ ਬਾਵਜੂਦ ਆਪਣੇ ਪਰਿਵਾਰਕ ਰਿਸ਼ਤਿਆਂ ਨੂੰ ਖਰਾਬ ਨਹੀਂ ਹੋਣ ਦਿੱਤਾ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਿਚ ਕਈ ਤਰ੍ਹਾਂ ਦੀਆਂ ਗਲਤ ਨੀਤੀਆਂ ਚੱਲ ਰਹੀਆਂ ਹਨ ਜਿਸ ਕਰਕੇ ਉਹ ਇਸ ਨੂੰ ਬਰਦਾਸ਼ਤ ਨਹੀਂ ਕਰ ਸਕੇ ਕਿਉਂਕਿ ਉਨ੍ਹਾਂ ਦਾ ਮਕਸਦ ਲੋਕਾਂ ਦੀ ਸੇਵਾ ਸੀ ਅਤੇ ਉਨ੍ਹਾਂ ਨੂੰ ਲੱਗਿਆ ਕਿ ਆਮ ਆਦਮੀ ਪਾਰਟੀ ਵਿਚ ਰਹਿ ਕੇ ਉਹ ਲੋਕਾਂ ਦੀ ਸੇਵਾ ਸਹੀ ਤਰੀਕੇ ਨਾਲ ਨਹੀਂ ਕਰ ਸਕਣਗੇ ਇਸ ਲਈ ਉਹ ਮੁੜ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ ਹਨ ਅਤੇ ਉਹ ਹੁਣ ਮਰਦੇ ਦਮ ਤੱਕ ਬੰਟੀ ਰੋਮਾਣਾ ਦੇ ਨਾਲ ਰਹਿਣਗੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਸਤੀਸ਼ ਗਰੋਵਰ, ਹਰਪ੍ਰੀਤ ਸਿੰਘ ਸੰਧੂ, ਹਰਿੰਦਰ ਸਿੰਘ ਕਾਲਾ, ਕਰਨਬੀਰ ਸਿੰਘ ਸੰਧੂ, ਆਸ਼ੂ ਅਗਰਵਾਲ, ਅਮਨ ਵੜਿੰਗ, ਨਾਰਾਇਣ ਦਾਸ ਕਾਲੀ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡਾ. ਗੁਰਦੀਪ ਸਿੰਘ ਨੇ ਡਿੱਗਿਆ ਬਟੂਆ ਵਾਪਸ ਕਰਕੇ ਇਮਾਨਦਾਰੀ ਵਿਖਾਈ ਅਗਲੀ ਖ਼ਬਰ ਹੈਪੀ ਪਬਲਿਕ ਸਕੂਲ 'ਚ ਉਤਸ਼ਾਹ ਨਾਲ ਮਨਾਈ ਵਿਸਾਖੀ
Ad Position 24