ਫ਼ਰੀਦਕੋਟ, 16 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਸੰਤ ਮੋਹਨ ਦਾਸ ਯਾਦਗਾਰੀ ਵਿੱਦਿਅਕ ਸੰਸਥਾਵਾਂ ਅਧੀਨ ਚੱਲ ਰਹੇ ਐਸ.ਐਮ.ਡੀ. ਵਰਲਡ ਸਕੂਲ, ਕੋਟ ਸੁਖੀਆ ਦੇ ਵਿਦਿਆਰਥੀਆਂ ਨੇ ਸੀ.ਬੀ.ਐਸ.ਈ. ਬੋਰਡ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਲਾਕੇ ਵਿਚ ਮਾਣਮੱਤੀ ਪ੍ਰਾਪਤੀ ਕੀਤੀ ਹੈ | ਸਕੂਲ ਦੀ ਹੋਣਹਾਰ ਵਿਦਿਆਰਥਣ ਆਕਾਸ਼ਦੀਪ ਕੌਰ ਪੁੱਤਰੀ ਗੁਰਮੇਲ ਸਿੰਘ ਨਿਵਾਸੀ ਭਲੂਰ ਨੇ 495/500 ਅੰਕ (99.00%) ਸਕੂਲ ਵਿਚ ਪਹਿਲਾ, ਮਹਿਕਪ੍ਰੀਤ ਕੌਰ ਪੁੱਤਰੀ ਪ੍ਰਗਟ ਸਿੰਘ ਨਿਵਾਸੀ ਭਲੂਰ ਨੇ 491/500 ਅੰਕ (98.20%) ਨਾਲ ਦੂਜਾ, ਗੁਰਪੁਨੀਤ ਕੌਰ ਪੁੱਤਰੀ ਅਵਤਾਰ ਸਿੰਘ ਨਿਵਾਸੀ ਲੰਡੇ, ਮਨਜਿੰਦਰ ਸਿੰਘ ਬਰਾੜ ਪੁੱਤਰ ਗੁਰਜੰਟ ਸਿੰਘ ਨਿਵਾਸੀ ਕੋਟ ਸੁਖੀਆ ਤੇ ਨਵਰਾਜ ਸਿੰਘ ਪੁੱਤਰ ਜਗਸੀਰ ਸਿੰਘ ਨਿਵਾਸੀ ਬੱਗੇਆਣਾ ਨੇ 482/500 ਅੰਕ (96.40%) ਹਾਸਿਲ ਕਰਕੇ ਸਾਂਝਾ ਤੀਜਾ ਸਥਾਨ ਪ੍ਰਾਪਤ ਕੀਤਾ | ਅਮਨਜੋਤ ਕੌਰ ਬਰਾੜ (94.8%), ਮੰਨਤਪ੍ਰੀਤ ਕੌਰ (94.2%), ਸੁਖਮਨਪ੍ਰੀਤ ਕੌਰ (93.6%), ਕਮਲਪ੍ਰੀਤ ਕੌਰ (93.6%), ਅਨਮੋਲਦੀਪ ਸਿੰਘ (92.2%), ਜੰਨਤਪ੍ਰੀਤ ਕੌਰ (91.6%), ਜਸਮੀਤ ਕੌਰ (91%), ਸੁਖਮਨਦੀਪ ਕੌਰ (90.4%), ਸੁਖਮਨਦੀਪ ਸਿੰਘ ਬਰਾੜ (90.2%), ਜਸ਼ਨਦੀਪ ਕੌਰ (90%) ਅਤੇ ਵਿਸ਼ਾਲਜੀਤ ਸਿੰਘ (90%) ਅੰਕ ਹਾਸਿਲ ਕਰਕੇ ਵਧੀਆ ਪ੍ਰਦਰਸ਼ਨ ਕੀਤਾ | ਸਕੂਲ ਦਾ ਕੁੱਲ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ, ਜਿਸ ਵਿਚ 16 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ, 14 ਵਿਦਿਆਰਥੀਆਂ ਨੇ 80% ਤੋਂ ਵੱਧ ਅੰਕ, 17 ਵਿਦਿਆਰਥੀਆਂ ਨੇ 70% ਤੋਂ ਵੱਧ ਅੰਕ, 8 ਵਿਦਿਆਰਥੀਆਂ ਨੇ 60% ਤੋਂ ਵੱਧ ਅੰਕ ਤੇ ਇਸ ਤੋਂ ਇਲਾਵਾ ਤਿੰਨ-ਤਿੰਨ ਵਿਦਿਆਰਥੀਆਂ ਨੇ ਪੰਜਾਬੀ ਤੇ ਅੰਗਰੇਜ਼ੀ ਵਿਸ਼ਿਆਂ ਵਿਚ 100/100 ਅੰਕ ਹਾਸਿਲ ਕੀਤੇ, ਜਦਕਿ ਵਿਗਿਆਨ, ਗਣਿਤ ਤੇ ਸਮਾਜਿਕ ਸਿੱਖਿਆ ਵਿਚ ਕਈ ਵਿਦਿਆਰਥੀਆਂ ਨੇ 99/100 ਅੰਕ ਪ੍ਰਾਪਤ ਕੀਤੇ | ਸਕੂਲ ਦੇ ਡਿਪਟੀ ਡਾਇਰੈਕਟਰ ਸੰਦੀਪ ਥਾਪਰ ਨੇ ਇਸ ਸ਼ਾਨਦਾਰ ਨਤੀਜੇ 'ਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਹੋਰ ਉੱਚ ਪ੍ਰਾਪਤੀਆਂ ਲਈ ਪ੍ਰੇਰਿਤ ਕੀਤਾ | ਸਕੂਲ ਦੇ ਪਿ੍ੰਸੀਪਲ ਹਰਮੋਹਨ ਸਿੰਘ ਸਾਹਨੀ ਨੇ ਵੀ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨੂੰ ਵਧਾਈ ਦਿੱਤੀ | ਇਸ ਮੌਕੇ ਪ੍ਰਬੰਧਕੀ ਮੈਂਬਰ ਮੇਘਾ ਥਾਪਰ, ਪਿ੍ੰਸੀਪਲ ਰੇਣੂਕਾ, ਸੁਪਰਵਾਈਜ਼ਰ ਮਨਜੀਤ ਕੌਰ, ਕੋਆਰਡੀਨੇਟਰ ਅਮਨਪ੍ਰੀਤ ਕੌਰ, ਗੁਰਪ੍ਰੀਤ ਕੌਰ, ਸਾਹਿਲ ਕੁਮਾਰ, ਕੁਲਦੀਪ ਕੌਰ, ਸਿਮਰਜੀਤ ਕੌਰ ਆਦਿ ਹਾਜ਼ਰ ਸਨ |